🔥 TRENDING ଗୁଣୁପୁର ଉପଖଣ୍ଡ କଳିଙ୍ଗ ସାମ୍ବାଦିକ ସଂଘର ଜ... J&K Finance Department to Review Pay F... Jammu & Kashmir and Ladakh to See 623 ... Surge in Kashmir Violence Prompts Call... Mini Holige, Paneer Curry and More: Me... Census 2027 Self‑Enumeration Starts Na...
17 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ: ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਫੋਰਚੂਨਰ ਹੋਈ ਵੱਡੇ ਹਾਦਸੇ ਦਾ ਸ਼ਿਕਾਰ

✍️ Reporter: Shamsher Singh 🗓 16 Nov 2026, 08:34 PM 👁 26
Share: 💬 WhatsApp 📘 Facebook 𝕏 Post

ਪੰਜਾਬ: ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਫੋਰਚੂਨਰ ਹੋਈ ਵੱਡੇ ਹਾਦਸੇ ਦਾ ਸ਼ਿਕਾਰ

ਪੰਜਾਬ: ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਫੋਰਚੂਨਰ ਹੋਈ ਵੱਡੇ ਹਾਦਸੇ ਦਾ ਸ਼ਿਕਾਰ
‎Monday, Nov 16, 2026 ।
‎ਤਰਨਤਾਰਨ(need24)- ਹਰੀਕੇ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਫੋਰਚੂਨਰ ਗੱਡੀ ਦਾ ਨੈਸ਼ਨਲ ਹਾਈਵੇ ਉੱਪਰ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਕਰੀਬ 50 ਪੇਟੀਆਂ ਸ਼ਰਾਬ ਲੱਦੀਆਂ ਹੋਈਆਂ ਸਨ। ਫੋਰਚੂਨਰ ਚਾਲਕ ਹਾਦਸੇ 'ਚ ਗੰਭੀਰ ਰੂਪ ਦੌਰਾਨ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸੰਬੰਧੀ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
‎ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇੱਕ ਫੋਰਚੂਨਰ ਗੱਡੀ ਜੋ ਹਰੀਕੇ ਵਾਲੀ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਅਤੇ ਜੋ ਥਾਣਾ ਸਰਹਾਲੀ ਅਧੀਨ ਆਉਂਦੇ ਨੈਸ਼ਨਲ ਹਾਈਵੇ ਵਿਖੇ ਪੁੱਜੀ ਤਾਂ ਸੜਕ ਉੱਪਰ ਖਿਲਰੇ ਹੋਏ ਮੱਕੀ ਦੇ ਦਾਣਿਆਂ ਕਰਕੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਸਵਾਰ ਗੁਰਮੁਖ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਅੰਮ੍ਰਿਤਸਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਤੁਰੰਤ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਹੈ।
‎ਥਾਣਾ ਮੁਖੀ ਨੇ ਦੱਸਿਆ ਕਿ ਇਸ ਫਾਰਚੂਨਰ ਗੱਡੀ ਵਿੱਚ ਕਰੀਬ 50 ਬੇਟੀਆਂ ਅੰਗਰੇਜ਼ੀ ਸ਼ਰਾਬ ਮੌਜੂਦ ਸੀ ਜਿਨਾਂ ਵਿੱਚ ਕਰੀਬ 9 ਪੇਟੀਆਂ ਰੋਇਲ ਸਟੈਗ ,2 ਪੇਟੀਆਂ ਮੈੱਕਡਾਵਲ ਅਤੇ ਬਾਕੀ ਕਲੱਬ ਨਾਮ ਦੀ ਵਿਸਕੀ ਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ਰਾਬ ਅਤੇ ਫਾਰਚੂਨਰ ਗੱਡੀ ਨੂੰ ਪੁਲਸ ਵੱਲੋਂ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੋਰਚੂਨਰ ਚਾਲਕ ਗੁਰਮੁਖ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਸ਼ਰਾਬ ਕਿੱਥੋਂ ਅਤੇ ਕਿਹੜੇ ਪਰਮਿਟ ਨਾਲ ਲਿਆਂਦੀ ਜਾ ਰਹੀ ਸੀ
📲Get App