🔥 TRENDING शामली के बलवा गांव में बाहरी सेवा कर्म... મહેસાણામાં જનજાતિય ગૌરવ દિવસની ઉજવણી મ... नई दिल्ली में 13 नवंबर को मौलाना आज़ाद... Nagaland Lottery Results Announced: Wh... N‑TET 2026 Exam Postponed, Admit Card... Nagaland Urges Focus Over New Plantati...
12 Nov 2026•
ગુજરાતી मराठी ਪੰਜਾਬੀ বাংলা
Politics

ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼

✍️ Reporter: Shamsher Singh 🗓 12 Nov 2026, 09:32 PM 👁 6
Share: 💬 WhatsApp 📘 Facebook 𝕏 Post

ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼

ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼
‎Thursday, Nov 12, 2026।
‎ਚਮਕੌਰ ਸਾਹਿਬ : ਚਮਕੌਰ ਸਾਹਿਬ ਵਿਖੇ 'ਜਵਾਨੀ ਸੰਭਾਲ ਯਾਤਰਾ' ਅਤੇ ਸਾਈਕਲ ਯਾਤਰਾ ਦੀ ਸ਼ੁਰੂਆਤ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵੀ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਅਸੀਂ ਪ੍ਰਣ ਲਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕੋਨੇ-ਕੋਨੇ 'ਚ ਜਾ ਕੇ ਜਨਤਾ ਨੂੰ ਭਰੋਸਾ ਦੁਆਵਾਂਗੇ ਕਿ ਪੰਜਾਬ ਨੂੰ ਵਾਪਸ ਪਟੜੀ 'ਤੇ ਲਿਆਂਦਾ ਜਾਵੇਗਾ। ਸਚਿਨ ਪਾਇਲਟ ਨੇ ਕਿਹਾ ਕਿ ਸੂਬੇ 'ਚ ਪਿਛਲੇ 2 ਸਾਲਾਂ 'ਚ 300 ਲੋਕਾਂ 'ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਸਰਕਾਰ ਕਾਨੂੰਨ-ਵਿਵਸਥਾ ਨੂੰ ਚਲਾਉਣ 'ਚ ਫੇਲ੍ਹ ਸਾਬਿਤ ਹੋਈ ਹੈ।
‎ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਮਜ਼ਬੂਤੀ ਨਾਲ ਪੰਜਾਬ ਦੇ ਮੁੱਦਿਆਂ ਲਈ ਲੜਾਂਗੇ ਅਤੇ ਕਾਂਗਰਸ ਦੀ ਪਾਰਟੀ ਹੀ ਪੰਜਾਬ 'ਚ ਸੱਤਾ 'ਚ ਆਵੇਗੀ। ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਚਾਹੀਦਾ ਹੈ, ਇਨ੍ਹਾਂ ਨੂੰ ਭਾਸ਼ਣ, ਪੋਸਟਰ, ਨਾਅਰੇ ਨਹੀਂ ਚਾਹੀਦੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਰਗਟ ਸਿੰਘ ਨੇ ਬਹੁਤ ਘੱਟ ਸਮੇਂ 'ਚ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰਕੇ ਸਭ ਨੂੰ ਇਕੋ ਮੰਚ 'ਤੇ ਲਿਆਂਦਾ ਹੈ ਅਤੇ ਇੱਕਜੁੱਟਤਾ ਦਾ ਸੁਨੇਹਾ ਦੇ ਕੇ ਪੰਜਾਬ ਦੇ ਲੋਕਾਂ ਦੀ ਉਮੀਦ ਜਗਾਈ ਹੈ।
‎ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਭ ਮਿਲ ਕੇ ਚੱਲਣ ਅਤੇ ਕਿਸਾਨਾਂ, ਮਜ਼ਦੂਰਾਂ ਲਈ ਅਸੀਂ ਆਪਣਾ ਰੋਡਮੈਪ ਤਿਆਰ ਕਰਾਂਗੇ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਉਸ ਵਿਅਕਤੀ ਨੂੰ ਹੀ ਟਿਕਟ ਦੇਵੇਗੀ, ਜੋ ਮਿਹਨਤ ਕਰੇਗਾ ਅਤੇ ਜ਼ਮੀਨ 'ਤੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਟਿਕਟ ਦੀ ਦਾਅਵੇਦਾਰੀ ਦਾ ਸਭ ਨੂੰ ਹੱਕ ਹੈ ਪਰ ਅਖ਼ੀਰ 'ਚ ਮੈਰਿਟ, ਗੁਣਵੱਤਾ ਅਤੇ ਮਿਹਨਤ ਦੇ ਹਿਸਾਬ ਨਾਲ ਟਿਕਟਾਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਅਤੇ ਆਗੂ ਮਿਲ ਕੇ ਕੰਮ ਕਰਨਗੇ ਅਤੇ ਪੰਜਾਬ 'ਚ ਪਾਰਟੀ ਚੰਗੇ ਦਿਨ ਲੈ ਕੇ ਆਵੇਗੀ।
📲Get App