🔥 TRENDING ਕੈਨੇਡਾ ''ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ ! ਸ... Assam Announces 6,000-Bigha Defence Pa... Assam Achieves Historic Connectivity T... फर्जी 1981‑1988 के दस्तावेज़ों से मंदि... Husband kills wife in a shooting in Va... India eyes series win as injury-hit Ne...
09 Nov 2026•
ગુજરાતી मराठी ਪੰਜਾਬੀ বাংলা
Automobile

ਪੰਜਾਬ: ਦੀਵਾਲੀ ਦੀ ਰਾਤ ਪਸਰਿਆ ਮਾਤਮ! ਪਟਾਕੇ ਦੇ ਧਮਾਕੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

✍️ Reporter: Shamsher Singh 🗓 09 Nov 2026, 09:19 PM 👁 12
Share: 💬 WhatsApp 📘 Facebook 𝕏 Post

ਪੰਜਾਬ: ਦੀਵਾਲੀ ਦੀ ਰਾਤ ਪਸਰਿਆ ਮਾਤਮ! ਪਟਾਕੇ ਦੇ ਧਮਾਕੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਪੰਜਾਬ: ਦੀਵਾਲੀ ਦੀ ਰਾਤ ਪਸਰਿਆ ਮਾਤਮ! ਪਟਾਕੇ ਦੇ ਧਮਾਕੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
‎Monday, Nov 09, 2026 ।
‎ਲੁਧਿਆਣਾ/ਜਗਰਾਓਂ (SSM)- ਰੌਸ਼ਨੀ ਦੇ ਪਵਿੱਤਰ ਤਿਉਹਾਰ ਦੀਵਾਲੀ ਦੀਆਂ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਜਗਰਾਓਂ ਇਲਾਕੇ ਵਿਚ ਪਟਾਕੇ ਚਲਾਉਂਦੇ ਸਮੇਂ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿਚ 14 ਸਾਲਾ ਬੱਚੇ ਦੀ ਮੌਤ ਹੋ ਗਈ।
‎
‎
‎ਛੱਤ 'ਤੇ ਆਤਿਸ਼ਬਾਜ਼ੀ ਦੌਰਾਨ ਫੁੱਸ ਸਮਝੇ ਜਾਣ ਵਾਲੇ ਪਟਾਕੇ ਦੇ ਕੋਲ ਜਿਵੇਂ ਹੀ ਬੱਚਾ ਪਹੁੰਚਿਆ ਤਾਂ ਅਚਾਨਕ ਭਿਆਨਕ ਧਮਾਕੇ ਨਾਲ ਫਟ ਗਿਆ ਅਤੇ ਛਰੇ ਸਿੱਧੇ ਉਸ ਦੀ ਗਰਦਨ ਵਿਚ ਜਾ ਵੜੇ। ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ, ਜਿਸ ਦੇ ਚਲੇ ਜਾਣ ਨਾਲ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਉੱਜੜ ਗਈਆਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ।
‎ਚਸ਼ਮਦੀਦਾਂ ਮੁਤਾਬਕ ਗਗਨ ਨੇ ਇਕ ਵੱਡੇ ਪਟਾਕੇ ਨੂੰ ਅੱਗ ਲਗਾਈ। ਅੱਗ ਲਗਾਉਣ ਮਗਰੋਂ ਉਹ ਤੁਰੰਤ ਪਿੱਛੇ ਹਟ ਗਿਆ ਪਰ ਪਟਾਕਾ ਨਹੀਂ ਚਲਿਆ। ਪਟਾਕੇ ਨੂੰ ਫੁੱਸ ਸਮਝ ਕੇ ਦੋਬਾਰਾ ਚਲਾਉਣ ਲਈ ਗਗਨ ਪਟਾਕੇ ਕੋਲ ਗਿਆ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਬਾਰੂਦ ਅਤੇ ਗੋਲੇ ਦੇ ਘਾਤਕ ਟੁਕੜੇ ਉਸ ਦੀ ਗਰਦਨ 'ਚ ਜਾ ਵੜੇ ਅਤੇ ਉਹ ਖ਼ੂਨ ਨਾਲ ਲਥਪਥ ਛੱਤ 'ਤੇ ਡਿੱਗ ਪਿਆ।
‎ਛੱਤ 'ਤੇ ਅਚਾਨਕ ਹੋਏ ਧਮਾਕੇ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਹੇਠਾਣ ਮੌਜੂਦ ਪਰਿਵਾਰ ਵਾਲੇ ਤੁਰੰਤ ਛੱਤ 'ਤੇ ਪਹੁੰਚੇ। ਪਰਿਵਾਰ ਵੱਲੋਂ ਤੁਰੰਤ ਗਗਨ ਨੂੰ ਸਰਬਜੀਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਪਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਇਲਾਜ ਦੌਰਾਨ ਗਗਨ ਨੇ ਦਮ ਤੋੜ ਦਿੱਤਾ।
📲Get App