🔥 ट्रेंडिंग जलवायु परिवर्तन और श्रमिक पलायन से Ass... असम के मुख्यमंत्री ने पूर्व राष्ट्रपति... असम में काली सॉफ़्टशेल कछुए की फिर से... दीपावली की रात बिहार के वैशाली में पति... 2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾ... नालंदा में गंगा स्नान यात्रा के दौरान...
09 नव. 2026•
ગુજરાતી मराठी ਪੰਜਾਬੀ বাংলা
वायरल

ਕਰੋੜਾਂ 'ਚ ਵਿਕਿਆ ਪੁਰਾਣਾ 'ਲੈਂਪ' ! ਮਾਲੋਮਾਲ ਹੋਇਆ ਖਰੀਦਦਾਰ

✍️ रिपोर्टर: Shamsher Singh 🗓 09 नव. 2026, 02:11 PM 👁 15
शेयर करें: 💬 WhatsApp 📘 Facebook 𝕏 Post

ਕਰੋੜਾਂ 'ਚ ਵਿਕਿਆ ਪੁਰਾਣਾ 'ਲੈਂਪ' ! ਮਾਲੋਮਾਲ ਹੋਇਆ ਖਰੀਦਦਾਰ

ਕਰੋੜਾਂ 'ਚ ਵਿਕਿਆ ਪੁਰਾਣਾ 'ਲੈਂਪ' ! ਮਾਲੋਮਾਲ ਹੋਇਆ ਖਰੀਦਦਾਰ
‎Monday, Nov 09, 2026।
‎ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਫਰਾਂਸ ਵਿਚ ਰਹਿਣ ਵਾਲੀ ਔਰਤ ਨਾਲ ਹੋਇਆ । ਇੱਕ ਫਰਾਂਸੀਸੀ ਔਰਤ ਕਰੋੜਪਤੀ ਬਣ ਗਈ ਹੈ। ਔਰਤ ਨੇ ਇਕ ਪੁਰਾਣਾ ਲੈਂਪ ਇੱਕ ਫਲੀ ਮਾਰਕੀਟ ਤੋਂ ਸਿਰਫ਼ 20 ਯੂਰੋ (2,000 ਭਾਰਤੀ ਰੁਪਏ) ਵਿੱਚ ਖਰੀਦਿਆ। ਕੁਝ ਸਮੇਂ ਬਾਅਦ ਲੈਂਪ ਦੀ ਵਿਕਰੀ ਤੋਂ 251,000 ਯੂਰੋ, ਜਾਂ ਲਗਭਗ 2.63 ਕਰੋੜ ਰੁਪਏ ਮਿਲੇ।
‎
‎ਉੱਤਰੀ ਫਰਾਂਸ ਦੀ ਇੱਕ ਔਰਤ ਨੇ ਫਲੀ ਮਾਰਕੀਟ ਵਿੱਚ ਇੱਕ ਵਿਲੱਖਣ ਡਿਜ਼ਾਈਨ ਕੀਤਾ ਗਿਆ ਕਾਲੇ ਰੰਗ ਦਾ ਸੇਰਾਮਿਕ ਲੈਂਪ ਦੇਖਿਆ ਸੀ। ਉਸਨੇ ਇਸਨੂੰ 20 ਯੂਰੋ ਵਿੱਚ ਖਰੀਦਿਆ ਅਤੇ ਇਸਨੂੰ ਘਰ ਲੈ ਆਈ। ਫਰਾਂਸੀਸੀ ਨਿਊਜ਼ ਏਜੰਸੀ ਦ ਕਨੈਕਸ਼ਨ ਦੇ ਅਨੁਸਾਰ ਔਰਤ ਨੇ ਲੈਂਪ ਆਪਣੇ ਘਰ ਦੀ ਇੱਕ ਅਲਮਾਰੀ ਵਿੱਚ ਰੱਖ ਦਿੱਤਾ। । ਖਰੀਦਣ ਤੋਂ ਬਾਅਦ ਇਹ ਲੈਂਪ ਘਰ ਦੀ ਅਲਮਾਰੀ ਵਿੱਚ ਕਈ ਮਹੀਨਿਆਂ ਤੱਕ ਪਿਆ ਰਿਹਾ। ਉਦੋਂ ਕਿਸੇ ਨੂੰ ਵੀ ਇਸ ਦੀ ਅਸਲ ਕੀਮਤ ਦਾ ਅੰਦਾਜ਼ਾ ਨਹੀਂ ਸੀ। ਇਕ ਦਿਨ ਉਸਦੀ ਧੀ ਨੂੰ ਘਰ ਦੀ ਸਫਾਈ ਕਰਦੇ ਸਮੇਂ ਇਹ ਲੈਂਪ ਮਿਲਿਆ।
‎
‎ਕੁੜੀ ਨੇ ਲੈਂਪ ਨੂੰ ਧਿਆਨ ਨਾਲ ਦੇਖਿਆ ਅਤੇ ਦੇਖਿਆ ਕਿ ਇਸ 'ਤੇ ਜਾਰਜਸ ਜੁਵੇ (1910–1964)ਦਾ ਨਾਮ ਉੱਕਰਿਆ ਹੋਇਆ ਸੀ। ਜੁਵੇ ਯੁੱਧ ਤੋਂ ਬਾਅਦ ਦੇ ਸਮੇਂ ਵਿੱਚ ਫਰਾਂਸ ਦੇ ਸਭ ਤੋਂ ਪ੍ਰਮੁੱਖ ਸਿਰੇਮਿਕ ਕਲਾਕਾਰਾਂ ਵਿੱਚੋਂ ਇੱਕ ਸੀ। ਕੁੜੀ ਸਮਝ ਗਈ ਕਿ ਇਹ ਜੁਵੇ ਦੁਆਰਾ ਬਣਾਇਆ ਗਿਆ ਇੱਕ ਪੀਸ ਸੀ। ਫਿਰ ਉਸਨੇ ਜੁਵੇ 'ਤੇ ਕੰਮ ਕਰਨ ਵਾਲੇ ਪੈਰਿਸ ਦੇ ਨਿਲਾਮੀ ਘਰ NEO Encheres ਨੂੰ ਸੂਚਿਤ ਕੀਤਾ।
📲Get App