🔥 TRENDING ਮੋੜ ਕੱਟਦੇ ਸਮੇਂ ਬੇਕਾਬੂ ਹੋਇਆ 18 ਪਹੀਆ ਟਰੱ... સુરતમાં 36 વર્ષીય હીરા વેપારી તાપી નદી... Four Die in Dehradun Highway Accident;... Tragic Accident Claims Lives in Khunti... ଗୃହ ବିଭାଗ ଅଧୀନରେ ନିଯୁକ୍ତ ହେବେ ୩୪୦ ଆସିଷ... Speeding Truck Claims Lives of Seven W...
06 Nov 2026•
ગુજરાતી मराठी ਪੰਜਾਬੀ বাংলা
Business

ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਭਾਅ

✍️ Reporter: Shamsher Singh 🗓 06 Nov 2026, 01:06 PM 👁 14
Share: 💬 WhatsApp 📘 Facebook 𝕏 Post

ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਭਾਅ

ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ, ਖ਼ਰੀਦਦਾਰੀ ਤੋਂ ਪਹਿਲਾਂ ਜਾਣੋ ਭਾਅ
‎Friday, Nov 06, 2026 - 11:05 Am।
‎
‎ਬਿਜ਼ਨੈੱਸ ਡੈਸਕ : ਧਨਤੇਰਸ ਦੇ ਸ਼ੁਭ ਮੌਕੇ 'ਤੇ ਸੋਨਾ ਅਤੇ ਚਾਂਦੀ ਖਰੀਦਣ ਦੀ ਤਿਆਰੀ ਕਰਨ ਵਾਲਿਆਂ ਲਈ ਕੁਝ ਰਾਹਤ ਹੈ। 6 ਨਵੰਬਰ ਨੂੰ ਦੋਵਾਂ ਕੀਮਤੀ ਧਾਤਾਂ ਵਿੱਚ ਕਾਫ਼ੀ ਗਿਰਾਵਟ ਆਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ ਦੀਆਂ ਕੀਮਤਾਂ ਵਿਚ  ਲਗਭਗ 2,448 ਰੁਪਏ ਦੀ ਗਿਰਾਵਟ ਆਈ ਹੈ । ਇਸ ਦੇ ਨਾਲ ਹੀ ਚਾਂਦੀ ਦੇ ਰੇਟ ਵੀ 3,767 ਰੁਪਏ ਡਿੱਗ ਗਏ ਹਨ।
‎
‎MCX 'ਤੇ 4 ਦਸੰਬਰ ਨੂੰ ਡਿਲੀਵਰੀ ਲਈ ਸੋਨਾ ਪਿਛਲੇ ਵਪਾਰਕ ਸੈਸ਼ਨ ਵਿੱਚ 1,44,095 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਅੱਜ, ਇਹ 1,42,161 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖਣ ਸਮੇਂ ਸੋਨਾ 2,448 ਰੁਪਏ ਭਾਵ 1.70 ਫ਼ੀਸਦੀ ਡਿੱਗ ਕੇ 1,41,647 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਦੂਜੇ ਪਾਸੇ, ਚਾਂਦੀ 3,767 ਰੁਪਏ ਭਾਵ 2.01 ਫ਼ੀਸਦੀ ਡਿੱਗ ਕੇ 1,83,373 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
📲Get App