🔥 TRENDING સાબરકાંઠા પોલીસ ટ્રાફિક ટીમે દિવાળી બજ... सरदारशहर चुनाव परिणाम: कल्याणपुरा पुरो... पुलिस प्रशासन ने लाईन बलिया में जाम सम... મોટેરા, વસ્ત્રાલ અને હંસપુરામાં નવા પો... ਪੰਜਾਬ ''ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ... નરોડા રોડ પર જન્મદિવસ ઉજવણીમાં કેક ફેં...
05 Nov 2026•
ગુજરાતી मराठी ਪੰਜਾਬੀ বাংলা
International

ਇਟਲੀ ਤੋਂ ਮੰਦਭਾਗੀ ਖ਼ਬਰ, ਪੰਜਾਬੀ ਵਿਅਕਤੀ ਦੀ ਪ੍ਰੈਸ ਮਸ਼ੀਨ ਦੀ ਲਪੇਟ ''ਚ ਆਉਣ ਕਾਰਨ ਮੌਤ

✍️ Reporter: Shamsher Singh 🗓 05 Nov 2026, 10:49 PM 👁 20
Share: 💬 WhatsApp 📘 Facebook 𝕏 Post

ਇਟਲੀ ਤੋਂ ਮੰਦਭਾਗੀ ਖ਼ਬਰ, ਪੰਜਾਬੀ ਵਿਅਕਤੀ ਦੀ ਪ੍ਰੈਸ ਮਸ਼ੀਨ ਦੀ ਲਪੇਟ ''ਚ ਆਉਣ ਕਾਰਨ ਮੌਤ

ਇਟਲੀ ਤੋਂ ਮੰਦਭਾਗੀ ਖ਼ਬਰ, ਪੰਜਾਬੀ ਵਿਅਕਤੀ ਦੀ ਪ੍ਰੈਸ ਮਸ਼ੀਨ ਦੀ ਲਪੇਟ ''ਚ ਆਉਣ ਕਾਰਨ ਮੌਤ
‎Thursday, Nov 05, 2026।
‎ਇਟਲੀ (need24)- ਇਟਲੀ ਦੇ ਸੂਬਾ ਮਾਰਕੇ ਦੇ ਅਧੀਨ ਪੈਂਦੇ ਸ਼ਹਿਰ ਫਬਰੀਆਨੋ ਦੀ ਇੱਕ ਗੱਤਾ ਮਿਲ ਬਿਓਦੀ ਵਿੱਚ ਪਿਛਲੇ 26 ਸਾਲਾਂ ਤੋਂ ਕੰਮ ਕਰਦੇ 57 ਸਾਲਾਂ ਬਲਵੀਰ ਸਿੰਘ ਦੀ ਪ੍ਰੈਸ ਮਸ਼ੀਨ ਦੀ ਲਪੇਟ ਵਿੱਚ ਆ ਜਾਣ ਕਾਰਣ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਬਲਵੀਰ ਸਿੰਘ ਅਪਣੇ ਕੰਮ 'ਤੇ ਪਰਤਿਆ । ਬਾਅਦ ਵਿੱਚ ਉਸਦੇ ਨਾਲ ਕੰਮ ਕਰਨ ਵਾਲਾ ਦੋਸਤ ਉਸਨੂੰ ਪਹਿਲਾਂ ਕੱਪੜੇ ਬਦਲਣ ਵਾਲੇ ਕਮਰੇ ਅਤੇ ਬਾਅਦ ਵਿੱਚ ਬਾਥਰੂਮ ਬਗੈਰਾ ਵਿੱਚ ਲੱਭਣ ਤੋਂ ਬਾਅਦ, ਜਦੋਂ ਫੈਕਟਰੀ ਦੇ ਅੰਦਰ ਗਿਆ ਤਾਂ ਉਸ ਦੇ ਹੋਸ਼ ਉੱਡ ਗਏ। ਉੱਥੇ ਬਲਬੀਰ ਸਿੰਘ ਗੱਤਾ ਪ੍ਰੈਸ ਕਰਨ ਵਾਲੀ ਮਸ਼ੀਨ ਵਿੱਚ ਫਸਿਆ ਹੋਇਆ ਸੀ।
‎
‎ਦੋਸਤ ਵਲੋਂ ਐਮਬੂਲੈਂਸ ਨੂੰ ਫੋਨ ਕਰਨ 'ਤੇ ਆਏ ਡਾਕਟਰਾਂ ਵਲੋਂ ਬਲਵੀਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਤੇ ਪਿਛਲੇ ਲੰਮੇ ਸਮੇ ਤੋਂ ਕੰਮ ਕਰਨ ਵਾਲਾ ਵਿਅਕਤੀ ਪ੍ਰੈਸ ਦੀ ਚੈਨ ਵਿੱਚ ਫਸ ਗਿਆ ਜਾਂ ਮਸ਼ੀਨ ਅਚਾਨਕ ਚੱਲ ਪਈ।
📲Get App