🔥 TRENDING ਪੰਜਾਬ ਦੀ ਜੇਲ੍ਹ 'ਚ ਤਬਦੀਲ ਨਹੀਂ ਕੀਤਾ ਜਾਵੇ... Meghalaya Enterprise Architecture Wins... साइकिल पर सवार बच्चे की ट्रक से टक्कर,... Actor Bhuvan Arora talks about expecta... Salman Khan Resurfaces as Singer After... Ayushmann Khurrana & Sharvari Release...
04 Nov 2026•
ગુજરાતી मराठी ਪੰਜਾਬੀ বাংলা
Politics

ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਸੰਗਰੂਰ ’ਚ ਭਖੇਗਾ ਚੋਣ ਅਖਾੜਾ

✍️ Reporter: Shamsher Singh 🗓 04 Nov 2026, 10:32 AM 👁 11
Share: 💬 WhatsApp 📘 Facebook 𝕏 Post

ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਸੰਗਰੂਰ ’ਚ ਭਖੇਗਾ ਚੋਣ ਅਖਾੜਾ

ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਸੰਗਰੂਰ ’ਚ ਭਖੇਗਾ ਚੋਣ ਅਖਾੜਾ
‎Wednesday, Nov 04, 2026 ।
‎ਚੰਡੀਗੜ੍ਹ ,ਸ਼ਮਸ਼ੇਰ ਸਿੰਘ ਮਰਾੜ) : ਪੰਜਾਬ ਕਾਂਗਰਸ ਵੱਲੋਂ ਸੰਗਰੂਰ ’ਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਾਮਲ ਹੋਣਗੇ। ਯਾਨੀ ਕਿ ਅੱਜ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆ ਰਹੇ ਹਨ। ਪਾਰਟੀ ਨੇ ਰੈਲੀ ’ਚ ਇਕ ਲੱਖ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਹੈ। ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਇਸ ਰੈਲੀ ’ਚ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਹੋਰ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
‎ਦੱਸ ਦੇਈਏ ਕਿ ਸੰਗਰੂਰ ’ਚ ਕੀਤੀ ਜਾਣ ਵਾਲੀ ਇਸ ਰੈਲੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਪਾਰਟੀ ਦੀ ਜਥੇਬੰਦਕ ਏਕਤਾ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਇਸ ਮੌਕੇ ਕਿਸਾਨਾਂ, ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ, ਕਾਨੂੰਨ ਵਿਵਸਥਾ ਅਤੇ ਪੰਜਾਬ ਦੇ ਹੱਕਾਂ ਨਾਲ ਜੁੜੇ ਮੁੱਦੇ ਉਠਾਏ ਜਾਣਗੇ। ਪਾਰਟੀ ਦੀ ਕੋਸ਼ਿਸ਼ ਹੈ ਕਿ ਵੱਡੇ ਇਕੱਠ ਰਾਹੀਂ ਵਰਕਰਾਂ ਨੂੰ ਚੋਣਾਂ ਲਈ ਸਰਗਰਮ ਕੀਤਾ ਜਾਵੇ। ਰੈਲੀ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੱਖਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਕਾਂਗਰਸ ਦੀ ਇਹ ਰੈਲੀ ਸਵੇਰੇ 11 ਵਜੇ ਸ਼ੁਰੂ ਹੋਵੇਗੀ।
📲Get App