🔥 ट्रेंडिंग मणिपुर के मुख्यमंत्री ने हालिया हिंसा... चंडीगढ़ में मुख्यमंत्री भगवंत मान का द... अमृतसर सीमा पर पुलिस‑बीएसएफ ने 115 करो... इंदौर लोकायुक्त की छापे में मामूली वेत... सीसीआई ने कोटक महिंद्रा बैंक के डॉयचे... जितेंद्र सिंह: 7-8 वर्षों में भारत की...
04 नव. 2026•
ગુજરાતી मराठी ਪੰਜਾਬੀ বাংলা
अपराध

ਪੰਜਾਬ ਦੀ ਜੇਲ੍ਹ 'ਚ ਤਬਦੀਲ ਨਹੀਂ ਕੀਤਾ ਜਾਵੇਗਾ ਜਗਤਾਰ ਸਿੰਘ ਹਵਾਰਾ, ਖ਼ੁਫ਼ੀਆ ਬਿਊਰੋ ਵਲੋਂ ਵੱਡਾ ਖੁਲਾਸਾ

✍️ रिपोर्टर: Shamsher Singh 🗓 04 नव. 2026, 10:36 AM 👁 13
शेयर करें: 💬 WhatsApp 📘 Facebook 𝕏 Post

ਪੰਜਾਬ ਦੀ ਜੇਲ੍ਹ 'ਚ ਤਬਦੀਲ ਨਹੀਂ ਕੀਤਾ ਜਾਵੇਗਾ ਜਗਤਾਰ ਸਿੰਘ ਹਵਾਰਾ, ਖ਼ੁਫ਼ੀਆ ਬਿਊਰੋ ਵਲੋਂ ਵੱਡਾ ਖੁਲਾਸਾ

ਪੰਜਾਬ ਦੀ ਜੇਲ੍ਹ 'ਚ ਤਬਦੀਲ ਨਹੀਂ ਕੀਤਾ ਜਾਵੇਗਾ ਜਗਤਾਰ ਸਿੰਘ ਹਵਾਰਾ, ਖ਼ੁਫ਼ੀਆ ਬਿਊਰੋ ਵਲੋਂ ਵੱਡਾ ਖੁਲਾਸਾ
‎Wednesday, Nov 04, 2026।
‎ਨਵੀਂ ਦਿੱਲੀ (ਏਜੰਸੀ) - ਖ਼ੁਫ਼ੀਆ ਬਿਊਰੋ (ਆਈ. ਬੀ.) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕਰਨ ਨਾਲ ਆਗਾਮੀ ਵਿਧਾਨ ਸਭਾ ਚੋਣਾਂ ’ਤੇ ਵੱਡਾ ਅਸਰ ਪੈ ਸਕਦਾ ਹੈ। ਆਈ. ਬੀ. ਨੇ ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਕਿ ਹਵਾਰਾ ਉੱਚ ਜੋਖਮ ਵਾਲੇ ਕੈਦੀਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ ਉਸ ਨੂੰ ਪੰਜਾਬ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ।
‎ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੀ ਹਵਾਰਾ ਦੀ ਪਟੀਸ਼ਨ ’ਤੇ ਖ਼ੁਫ਼ੀਆ ਬਿਊਰੋ (ਆਈ. ਬੀ.) ਤੋਂ ਰਾਇ ਲਵੇ। ਬੱਬਰ ਖਾਲਸਾ ਦਾ ਇਹ ਅੱਤਵਾਦੀ, ਅਗਸਤ 1995 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ
📲Get App