🔥 TRENDING ਇੰਸਪੈਕਟਰ ਜਸਵੀਰ ਸਿੰਘ ਪਦਉਨਤ ਬਣੇ ਡੀਐਸਪੀ विकसित भारत बनाने के लिए विकसित बिहार... ਕੱਲ੍ਹ ਨੂੰ ਖੇਡਿਆ ਜਾਵੇਗਾ ਨਿਉਜੀਲੈਡ ਅਤੇ ਭਾ... रायपुर में आयोजित नेशनल कराटे चैंपियनश... *“बीदर डिस्ट्रिक्ट पुलिस, औरद-B पुलिस... पिंपळनेरमध्ये गुटखा तस्करी उघड; ३० लाख...
03 Nov 2026•
ગુજરાતી मराठी ਪੰਜਾਬੀ বাংলা
Crime

ਕਲਯੁਗੀ ਪਿਓ ਦਾ ਖ਼ੌਫ਼ਨਾਕ ਕਾਰਾ ! ਆਪਣੇ ਇਕਲੌਤੇ ਪੁੱਤ ਦੀ ਦੇ''ਤੀ ''ਬਲੀ'', ਮਗਰੋਂ ਲਾਸ਼ ਨਾਲ...

✍️ Reporter: Shamsher Singh 🗓 03 Nov 2026, 01:08 PM 👁 18
Share: 💬 WhatsApp 📘 Facebook 𝕏 Post

ਕਲਯੁਗੀ ਪਿਓ ਦਾ ਖ਼ੌਫ਼ਨਾਕ ਕਾਰਾ ! ਆਪਣੇ ਇਕਲੌਤੇ ਪੁੱਤ ਦੀ ਦੇ''ਤੀ ''ਬਲੀ'', ਮਗਰੋਂ ਲਾਸ਼ ਨਾਲ...

ਕਲਯੁਗੀ ਪਿਓ ਦਾ ਖ਼ੌਫ਼ਨਾਕ ਕਾਰਾ ! ਆਪਣੇ ਇਕਲੌਤੇ ਪੁੱਤ ਦੀ ਦੇ''ਤੀ ''ਬਲੀ'', ਮਗਰੋਂ ਲਾਸ਼ ਨਾਲ...
‎Tuesday, Nov 03, 2026।
‎ਅਹਿਮਦਾਬਾਦ (ਏਜੰਸੀ)- ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਇਕ ਪਿੰਡ ਵਿਚ ਮਾਨਸਿਕ ਤੌਰ ’ਤੇ ਦਿਵਿਆਂਗ ਇਕ ਵਿਅਕਤੀ ਨੇ ਆਪਣੇ 10 ਸਾਲਾ ਪੁੱਤ ਦਾ ਸਿਰ ਘਰ ਵਿਚ ਦੇਵੀ ਦੀ ਵੇਦੀ ’ਤੇ ਕਥਿਤ ਤੌਰ ’ਤੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਕੋਲ ਹੀ ਮੰਜੇ ’ਤੇ ਸੌਂ ਗਿਆ।
‎ਇਹ ਘਟਨਾ ਐਤਵਾਰ ਰਾਤ ਸਾਨੰਦ ਤਾਲੁਕਾ ਦੇ ਵਿੰਛੀਆ ਪਿੰਡ ਵਿਚ ਵਾਪਰੀ। ਸਾਨੰਦ ਪੁਲਸ ਥਾਣੇ ਦੇ ਇੰਸਪੈਕਟਰ ਜੈਪ੍ਰਕਾਸ਼ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਨਰੇਸ਼ ਪਟੇਲ ਮਜ਼ਦੂਰ ਹੈ। ਪਟੇਲ ਦੀ ਪਤਨੀ ਭਾਰਤੀਬੇਨ ਉਸ ਨਾਲ ਝਗੜਾ ਹੋਣ ਤੋਂ ਬਾਅਦ ਆਪਣੇ ਪੇਕੇ ਚਲੀ ਗਈ ਸੀ ਅਤੇ ਉਸ ਸਮੇਂ ਮੁਲਜ਼ਮ ਘਰ ’ਚ ਪੁੱਤ ਨਾਲ ਹੀ ਰਹਿ ਰਿਹਾ ਸੀ।
‎
‎ਭਾਰਤੀਬੇਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਮੁਲਜ਼ਮ ਨੇ ਕਿਹਾ ਕਿ ਉਸ ਨੇ ਦੇਵੀ ਦੀ ਵੇਦੀ ’ਤੇ ਆਪਣੇ ਇਕਲੌਤੇ ਪੁੱਤ ਦੀ ਬਲੀ ਦੇ ਦਿੱਤੀ ਤਾਂ ਜੋ ਉਸ ਤੋਂ ਬਾਅਦ ਪਰਿਵਾਰ ਵਿਚ ਕੋਈ ਵੀ ਵਿਅਕਤੀ ‘ਭੁਵਾ’ (ਸਥਾਨਕ ਭਾਈਚਾਰੇ ਅਤੇ ਦੇਵੀ-ਦੇਵਤਿਆਂ ਵਿਚਾਲੇ ਵਿਚੋਲਗੀ ਦੀ ਭੂਮਿਕਾ ਨਿਭਾਉਣ ਵਾਲਾ ਰਵਾਇਤੀ ਰਸਮ-ਰਿਵਾਜ ਕਰਨ ਵਾਲਾ) ਨਾ ਬਣੇ।
📲Get App