🔥 ट्रेंडिंग दिल्ली मेट्रो स्टेशनों पर खालिस्तान सम... દિવાળી‑છઠ્ઠ પૂજા માટે સુરત‑ઉધનાથી ઉત્ત... भोपाल: लैपटॉप विवाद में महिला पर मारपी... सिरोही में ऑपरेशन त्रिनेत्र: 47.63 किग... દિવાળી‑છઠ્ઠ પૂજા માટે સુરત‑ઉધનાથી ઉત્ત... દિવાળી‑છઠ્ઠ પૂજા માટે સુરત‑ઉધનાથી ઉત્ત...
01 नव. 2026•
ગુજરાતી मराठी ਪੰਜਾਬੀ বাংলা
मनोरंजन

ਲਾਈਵ ਸ਼ੋਅ ਦੌਰਾਨ ਮੁੰਡੇ ਨੇ ਕੀਤਾ ਕੁਝ ਅਜਿਹਾ ਕਿ ਪੰਜਾਬੀ ਗਾਇਕਾ ਦੀ ਨਿਕਲ ਗਈ ਚੀਕ ! ਸ਼ੋਅ ਵਿਚਾਲੇ ਛੱਡ...

✍️ रिपोर्टर: Shamsher Singh 🗓 01 नव. 2026, 08:19 PM 👁 15
शेयर करें: 💬 WhatsApp 📘 Facebook 𝕏 Post

ਲਾਈਵ ਸ਼ੋਅ ਦੌਰਾਨ ਮੁੰਡੇ ਨੇ ਕੀਤਾ ਕੁਝ ਅਜਿਹਾ ਕਿ ਪੰਜਾਬੀ ਗਾਇਕਾ ਦੀ ਨਿਕਲ ਗਈ ਚੀਕ ! ਸ਼ੋਅ ਵਿਚਾਲੇ ਛੱਡ...

ਲਾਈਵ ਸ਼ੋਅ ਦੌਰਾਨ ਮੁੰਡੇ ਨੇ ਕੀਤਾ ਕੁਝ ਅਜਿਹਾ ਕਿ ਪੰਜਾਬੀ ਗਾਇਕਾ ਦੀ ਨਿਕਲ ਗਈ ਚੀਕ ! ਸ਼ੋਅ ਵਿਚਾਲੇ ਛੱਡ...
‎Sunday, Nov 01, 2026 ।
‎
‎ਐਂਟਰਟੇਨਮੈਂਟ ਡੈਸਕ ; ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜੋ ਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਲਾਈਵ ਸ਼ੋਅ ਕਰਨ ਗਈ ਹੋਈ ਸੀ। ਇਸ ਸ਼ੋਅ ਇਕ ਨੌਜਵਾਨ ਅਚਾਨਕ ਸਟੇਜ 'ਤੇ ਆ ਚੜ੍ਹਿਆ, ਜਿਸ ਮਗਰੋਂ ਗਾਇਕਾ ਡਰ ਗਈ ਤੇ ਡਰ ਦੇ ਮਾਰੇ ਉਸ ਦੀ ਚੀਕ ਨਿਕਲ ਗਈ।
‎
‎ਅਸਲ 'ਚ ਇਹ ਮਾਮਲਾ 30 ਅਕਤੂਬਰ ਦੀ ਸ਼ਾਮ ਦਾ ਹੈ, ਜਦੋਂ ਜੈਪੁਰ ਸ਼ੋਅ 'ਚ ਪਰਫਾਰਮੈਂਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਅਚਾਨਕ ਸਟੇਜ 'ਤੇ ਆ ਚੜ੍ਹਿਆ, ਜਿਸ ਤੋਂ ਘਬਰਾ ਕੇ ਸੁਨੰਦਾ ਸ਼ਰਮਾ ਦੀ ਚੀਕ ਨਿਕਲ ਗਈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
‎
‎34 ਸਾਲਾ ਗਾਇਕਾ ਸੁਨੰਦਾ ਸ਼ਰਮਾ ਜੈਪੁਰ ਦੇ ਦਇਆਰਾਮਪੁਰਾ, ਬੱਸੀ ਸਥਿਤ 'ਅਨੰਦ ਇੰਟਰਨੈਸ਼ਨਲ ਕਾਲਜ ਆਫ਼ ਇੰਜੀਨੀਅਰਿੰਗ' 'ਚ ਲਾਈਵ ਕੰਸਰਟ ਦੌਰਾਨ ਆਪਣੇ ਸੁਪਰਹਿੱਟ ਗੀਤਾਂ 'ਤੇ ਪਰਫਾਰਮ ਕਰ ਰਹੀ ਸੀ। ਸੁਨੰਦਾ ਸਟੇਜ 'ਤੇ ਗਾ ਰਹੀ ਸੀ ਕਿ ਅਚਾਨਕ ਇੱਕ ਮੁੰਡਾ ਛਾਲ ਮਾਰ ਕੇ ਸਟੇਜ 'ਤੇ ਆ ਚੜ੍ਹਿਆ। ਜਿਵੇਂ ਹੀ ਸੁਨੰਦਾ ਦੀ ਨਜ਼ਰ ਉਸ 'ਤੇ ਪਈ ਤਾਂ ਉਹ ਡਰ ਗਈ ਤੇ ਉਸ ਨੇ ਜ਼ੋਰ ਨਾਲ ਚੀਕ ਮਾਰ ਦਿੱਤੀ।
‎ਹਾਲਾਂਕਿ ਘਟਨਾ ਤੋਂ ਤੁਰੰਤ ਬਾਅਦ ਸੁਨੰਦਾ ਦੇ ਬਾਊਂਸਰ ਅਤੇ ਸਕਿਓਰਿਟੀ ਟੀਮ ਨੇ ਸਟੇਜ 'ਤੇ ਪਹੁੰਚ ਕੇ ਮੁੰਡੇ ਨੂੰ ਕਾਬੂ ਕਰ ਲਿਆ ਅਤੇ ਹੇਠਾਂ ਉਤਾਰ ਦਿੱਤਾ। ਹਾਲਾਂਕਿ ਸੁਨੰਦਾ ਨੇ ਮਾਈਕ 'ਤੇ "It’s okay, it’s okay" ਕਹਿ ਕੇ ਸਿਚੁਏਸ਼ਨ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅਸੀਂ ਤੁਹਾਡੇ ਲਈ ਪਰਫਾਰਮ ਕਰਨ ਆਏ ਹਾਂ, ਤੁਸੀਂ ਆਪਣਾ ਵੀ ਖ਼ਿਆਲ ਰੱਖੋ ਤੇ ਸਾਡਾ ਵੀ ਖ਼ਿਆਲ ਰੱਖੋ। ਪਰ ਹੰਗਾਮਾ ਵਧਣ ਕਾਰਨ ਉਹ ਸ਼ੋਅ ਵਿਚਾਲੇ ਛੱਡ ਕੇ ਸਟੇਜ ਤੋਂ ਹੇਠਾਂ ਉਤਰ ਗਈ।
‎
‎ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਨੰਦਾ ਦੇ ਫੈਨਜ਼ ਸ਼ੋਅ ਦੇ ਸੁਰੱਖਿਆ ਇੰਤਜ਼ਾਮਾਂ 'ਤੇ ਗੰਭੀਰ ਸਵਾਲ ਚੁੱਕ ਰਹੇ ਹਨ। ਫਿਲਹਾਲ ਸੁਨੰਦਾ ਸ਼ਰਮਾ ਵੱਲੋਂ ਇਸ ਮੁੱਦੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਉਮੀਦ ਹੈ ਕਿ ਉਹ ਇਸ ਮੁੱਦੇ ਬਾਰੇ ਵੀ ਖੁੱਲ੍ਹ ਕੇ ਆਪਣਾ ਪੱਖ ਰੱਖੇਗੀ।
📲Get App