🔥 TRENDING Pooja Festival Holidays Declared from... Isolated Rain and Snow Predicted for J... Ankita murder case highlighted at Delh... Advocate Andarjeeb ‘Guddhu’ Found Hang... Madhya Pradesh: Police seize 1,753 can... Stone-throwing on school bus near Bakr...
01 Nov 2026•
ગુજરાતી मराठी ਪੰਜਾਬੀ বাংলা
Entertainment

ਬੀਨੂੰ ਢਿੱਲੋਂ ਨੇ ''ਸਪੀਡ ਰਿਕਾਰਡਸ'' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ ''ਤੇ ਜਤਾਇਆ ਦੁੱਖ਼

✍️ Reporter: Shamsher Singh 🗓 01 Nov 2026, 07:33 PM 👁 13
Share: 💬 WhatsApp 📘 Facebook 𝕏 Post

ਬੀਨੂੰ ਢਿੱਲੋਂ ਨੇ ''ਸਪੀਡ ਰਿਕਾਰਡਸ'' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ ''ਤੇ ਜਤਾਇਆ ਦੁੱਖ਼

ਬੀਨੂੰ ਢਿੱਲੋਂ ਨੇ ''ਸਪੀਡ ਰਿਕਾਰਡਸ'' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ ''ਤੇ ਜਤਾਇਆ ਦੁੱਖ਼
‎Sunday, Nov 01, 2026 ।
‎ਜਲੰਧਰ (SSM)- ਜਲੰਧਰ ਦੇ ਬੱਸ ਸਟੈਂਡ ਨੇੜੇ ਫਲਾਈਓਵਰ 'ਤੇ ਹੋਏ ਭਿਆਨਕ ਹਾਦਸੇ ਵਿਚ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਵਿਦਿਤ ਓਲਕ ਦੀ ਦਰਦਨਾਕ ਮੌਤ ਹੋ ਗਈ। ਵਿਦਿਤ ਓਲਕ ਦੀ ਮੌਤ ਦੀ ਖ਼ਬਰ ਸੁਣ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਫਿਲਮ ਅਦਾਕਾਰ ਬੀਨੂੰ ਢਿੱਲੋਂ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਇਸ ਦੌਰਾਨ ਬੀਨੂੰ ਢਿੱਲੋਂ ਨੇ ਦਿਨੇਸ਼ ਓਲਕ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।
‎
‎ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਨੂੰ ਢਿੱਲੋਂ ਨੇ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਹ ਇਸ ਦੁੱਖ਼ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਇਕ ਸੰਦੇਸ਼ ਵੀ ਦਿੱਤਾ ਕਿ ਸਾਰਿਆਂ ਨੂੰ ਵਾਹਨ ਸਾਵਧਾਨੀ, ਸੁਰੱਖਿਅਤ ਤਰੀਕੇ ਅਤੇ ਹੌਲੀ ਰਫ਼ਤਾਰ ਨਾਲ ਚਲਾਉਣੇ ਚਾਹੀਦੇ ਹਨ ਤਾਂ ਕਿ ਕਿਸੇ ਹੋਰ ਪਰਿਵਾਰ ਨੂੰ ਸੜਕ ਹਾਦਸੇ 'ਚ ਇੰਨਾ ਅਸਹਿ ਦੁੱਖ਼ ਨਾ ਸਹਿਣਾ ਪਵੇ। ਬੀਨੂੰ ਢਿੱਲੋਂ ਦੇ ਇਲਾਵਾ ਗਿੱਪੀ ਗਰੇਵਾਲ ਵੱਲੋਂ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ।
‎ਜਲੰਧਰ 'ਚ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਵਾਪਰਿਆ। ਦੋਵੇਂ ਨੌਜਵਾਨ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ 'ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛਿਓਂ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਤੜਕੇ ਕਰੀਬ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ।
‎ਐੱਸ. ਐੱਚ. ਓ. ਨੇ ਦੱਸਿਆ ਕਿ ਕਾਰ ਬੀ. ਐੱਮ. ਸੀ. ਚੌਕ ਵੱਲੋਂ ਬੀ. ਐੱਸ. ਐੱਫ਼. ਚੌਕ ਵੱਲ ਫਲਾਈਓਵਰ ਤੋਂ ਲੰਘ ਰਹੀ ਸੀ। ਇਸੇ ਦੌਰਾਨ ਕਾਰ ਸਿੱਧੀ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ਸਮੇਂ ਕਾਰ ‘ਚ ਕੁੱਲ੍ਹ 5 ਨੌਜਵਾਨ ਸਵਾਰ ਸਨ।
‎ਪੁਲਸ ਅਧਿਕਾਰੀ ਮੁਤਾਬਕ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।
📲Get App