🔥 TRENDING पोटेगाव पोलीस मदत केंद्र कटिहार टाउन हॉल में भव्यता के साथ मनाय... முக்கிய அரசியல் செய்தி! CM Omar Abdullah Highlights People‑Cen... Deepali Masirkar, IPS & LSE Alumna, Ap... કોલસા મંત્રાલયના એક નિવેદન અનુસાર, આ ઘ...
01 Nov 2026•
ગુજરાતી मराठी ਪੰਜਾਬੀ বাংলা
International

ਨਿਯਮ ਤੋੜਿਆ ਤਾਂ ਛੱਡਣਾ ਪਵੇਗਾ ਕੈਨੇਡਾ ! ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਖ਼ਤ ਹਦਾਇਤਾਂ।

✍️ Reporter: Shamsher Singh 🗓 01 Nov 2026, 10:27 PM 👁 9
Share: 💬 WhatsApp 📘 Facebook 𝕏 Post

ਨਿਯਮ ਤੋੜਿਆ ਤਾਂ ਛੱਡਣਾ ਪਵੇਗਾ ਕੈਨੇਡਾ ! ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਖ਼ਤ ਹਦਾਇਤਾਂ।

ਨਿਯਮ ਤੋੜਿਆ ਤਾਂ ਛੱਡਣਾ ਪਵੇਗਾ ਕੈਨੇਡਾ ! ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਖ਼ਤ ਹਦਾਇਤਾਂ।
‎1Nov 2026 : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ 'ਤੇ ਕੰਮ ਕਰਨ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਸਟੱਡੀ ਪਰਮਿਟ ਹੋਣ ਨਾਲ ਵਿਦਿਆਰਥੀਆਂ ਨੂੰ ਆਪਣੇ ਆਪ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲ ਜਾਂਦੀ।
‎ਵਿਭਾਗ ਅਨੁਸਾਰ ਵਿਦਿਆਰਥੀਆਂ ਨੂੰ ਆਪਣੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਇਹ ਜਾਂਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਮਿਟ ਵਿੱਚ ਕੈਂਪਸ ਦੇ ਅੰਦਰ ਜਾਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਰਜ ਹੈ ਜਾਂ ਨਹੀਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਿਰਧਾਰਤ ਯੋਗਤਾ ਦੀਆਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਲਾਜ਼ਮੀ ਹਨ। ਪੜ੍ਹਾਈ ਦਾ ਪ੍ਰੋਗਰਾਮ ਅਧਿਕਾਰਤ ਤੌਰ 'ਤੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਕੰਮ ਨਹੀਂ ਕਰ ਸਕਦੇ।
‎
‎ਹਫ਼ਤੇ 'ਚ ਸਿਰਫ਼ 24 ਘੰਟੇ ਕੰਮ ਕਰਨ ਦੀ ਇਜਾਜ਼ਤIRCC ਦੇ ਨਿਯਮਾਂ ਮੁਤਾਬਕ ਯੋਗ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਤ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਹਫ਼ਤੇ ਵਿੱਚ ਵੱਧ ਤੋਂ ਵੱਧ 24 ਘੰਟੇ ਕੰਮ ਕਰ ਸਕਦੇ ਹਨ।
‎ਜਦਕਿ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਨਿਰਧਾਰਤ ਛੁੱਟੀਆਂ ਦੌਰਾਨ ਉਹ ਬਿਨਾਂ ਘੰਟਿਆਂ ਦੀ ਸੀਮਾ ਦੇ ਕੰਮ ਕਰ ਸਕਦੇ ਹਨ, ਬਸ਼ਰਤੇ ਉਹ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਨਿਯਮ ਤੋੜਨ 'ਤੇ ਹੋ ਸਕਦੀ ਹੈ ਵੱਡੀ ਕਾਰਵਾਈਇਮੀਗ੍ਰੇਸ਼ਨ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮਨਜ਼ੂਰਸ਼ੁਦਾ ਸਮੇਂ ਤੋਂ ਵੱਧ ਕੰਮ ਕਰਨਾ ਜਾਂ ਬਿਨਾਂ ਅਧਿਕਾਰ ਕੰਮ ਸ਼ੁਰੂ ਕਰਨਾ ਵਿਦਿਆਰਥੀਆਂ ਲਈ ਗੰਭੀਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਆਪਣਾ ਸਟੱਡੀ ਸਟੇਟਸ ਗੁਆ ਸਕਦੇ ਹਨ, ਭਵਿੱਖ ਵਿੱਚ ਸਟੱਡੀ ਜਾਂ ਵਰਕ ਪਰਮਿਟ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਕੈਨੇਡਾ ਛੱਡਣ ਦੀ ਨੌਬਤ ਵੀ ਆ ਸਕਦੀ ਹੈ।
📲Get App