🔥 TRENDING उळे (तालुका दक्षिण सोलापूर) येथे महावि... સુરતના પાલસાણા તાલુકામાં ટીબી મુક્ત ભા... સુરતના પલસાણા તાલુકામાં પીએમ કિસાન સન્... રાણીપ પોલીસ સ્ટેશનમાં જુગારધામ તોડ્યો,... ઇકો અને એક્ટિવા ગાડીઓનો ભયંકર અથડામણ:... Tamil Nadu Grants Five-Year Age Relaxa...
30 Oct 2026•
ગુજરાતી मराठी ਪੰਜਾਬੀ বাংলা
Politics

ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ ਸ਼ਡਿਊਲ

✍️ Reporter: Shamsher Singh 🗓 30 Oct 2026, 08:48 PM 👁 14
Share: 💬 WhatsApp 📘 Facebook 𝕏 Post

ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ ਸ਼ਡਿਊਲ

ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ ਸ਼ਡਿਊਲ
‎Friday, Oct 30, 2026।
‎ਚੰਡੀਗੜ੍ਹ ( need24) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੇ ਪ੍ਰੋਗਰਾਮ 'ਚ ਤਬਦੀਲੀ ਕੀਤੀ ਗਈ ਹੈ। ਹੁਣ ਉਹ 1 ਨਵੰਬਰ ਨੂੰ ਸਵੇਰੇ ਪਹੁੰਚਣ ਦੀ ਬਜਾਏ 31 ਅਕਤੂਬਰ ਦੀ ਸ਼ਾਮ ਨੂੰ ਹੀ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਣਗੇ। ਇੱਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਹ ਪੰਚਕੂਲਾ ਜਾਣਗੇ, ਜਿੱਥੇ ਰਾਤ ਦਾ ਠਹਿਰਾਅ ਕਰਨਗੇ। ਅਗਲੇ ਦਿਨ ਸਵੇਰੇ ਕਰੀਬ 10 ਵਜੇ ਉਹ ਸੈਕਟਰ-26 ਸਥਿਤ ਪੁਲਸ ਲਾਈਨਜ਼ 'ਚ ਪੁਲਸ ਸਥਾਪਨਾ ਦਿਵਸ ਸਮਾਗਮ 'ਚ ਸ਼ਿਰੱਕਤ ਕਰਨਗੇ। ਇਸ ਤੋਂ ਬਾਅਦ ਸੈਕਟਰ-17 ਦੇ ਤਿਰੰਗਾ ਪਾਰਕ 'ਚ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਸ ਲਾਈਨਜ਼ ਅਤੇ ਤਿਰੰਗਾ ਪਾਰਕ ਵਿਖੇ ਹੋਣ ਵਾਲੇ ਦੋਵਾਂ ਪ੍ਰੋਗਰਾਮਾਂ ਲਈ ਬਹੁ-ਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੇ ਕਾਫ਼ਲੇ ਦੀ ਆਵਾਜਾਈ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਅੱਜ ਹਵਾਈ ਅੱਡੇ ਤੋਂ ਦੋਵਾਂ ਸਮਾਗਮ ਵਾਲੀਆਂ ਥਾਵਾਂ ਤੱਕ ਪੂਰੇ ਰੂਟ ਦੀ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਰਸਤੇ 'ਚ ਪੈਂਦੀਆਂ ਸੰਵੇਦਨਸ਼ੀਲ ਥਾਵਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ।
‎ਸੁਰੱਖਿਆ ਪ੍ਰਬੰਧਾਂ ਤਹਿਤ ਸਮਾਗਮ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਉੱਚੀਆਂ ਇਮਾਰਤਾਂ ’ਤੇ ਸਨਾਈਪਰ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮੈਟਲ ਡਿਟੈਕਟਰ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਵੀ ਤਾਇਨਾਤ ਰਹਿਣਗੇ। ਐੱਸ. ਪੀ. ਜੀ. ਦੇ ਨਾਲ ਚੰਡੀਗੜ੍ਹ ਪੁਲਸ ਦੇ ਵਿਸ਼ੇਸ਼ ਕਮਾਂਡੋ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣਗੇ। ਪੁਲਸ ਵੱਲੋਂ ਵਾਧੂ ਸੁਰੱਖਿਆ ਘੇਰਾ ਬਣਾਉਣ ਦੇ ਨਾਲ ਸ਼ੱਕੀ ਗਤੀਵਿਧੀਆਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਦੂਜੇ ਪਾਸੇ ਸੈਕਟਰ-17 ਦੇ ਅਰਬਨ ਪਾਰਕ 'ਚ ਹੋਣ ਵਾਲੇ ਸਮਾਗਮ 'ਚ ਕਰੀਬ 5 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਆਵਾਜਾਈ, ਪਾਰਕਿੰਗ ਅਤੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
📲Get App