Politics
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮਾਂ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ

Friday, Oct 30, 2026 - 01:21 pm।
ਭੋਪਾਲ (ਏਜੰਸੀ)- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮਾਂ ਕਾਸ਼ੀਬਾਈ ਦਾ ਸ਼ੁੱਕਰਵਾਰ ਸਵੇਰੇ ਭੋਪਾਲ ਦੇ ਏਮਜ਼ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਹ ਲਗਭਗ 76 ਸਾਲ ਦੀ ਸੀ ਅਤੇ ਸਾਹ ਸੰਬੰਧੀ ਬੀਮਾਰੀ ਕਾਰਨ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ 'ਚ ਦਾਖ਼ਲ ਸੀ। ਪਰਿਵਾਰ ਅਨੁਸਾਰ, ਕਾਸ਼ੀਬਾਈ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 3 ਵਜੇ ਸੀਹੋਰ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਜੈਤ 'ਚ ਕੀਤਾ ਜਾਵੇਗਾ।
ਮਾਂ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਆਪਣੇ ਸਾਰੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਏਸੇਨ 'ਚ ਇਕ ਕਿਸਾਨ ਸੰਮੇਲਨ 'ਚ ਸ਼ਾਮਲ ਹੋਣਾ ਸੀ ਪਰ ਹੁਣ ਉਹ ਇਸ 'ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਦੇ ਬਾਅਦ ਦੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ।
ਜਦੋਂ ਸ਼ਿਵਰਾਜ ਸਿੰਘ ਚੌਹਾਨ ਛੋਟੇ ਸਨ, ਉਦੋਂ ਹੀ ਉਨ੍ਹਾਂ ਦੀ ਸਕੀ ਮਾਂ ਸੁੰਦਰਬਾਈ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਚੌਹਾਨ ਨੇ ਬਾਅਦ 'ਚ ਕਾਸ਼ੀਬਾਈ ਨਾਲ ਵਿਆਹ ਕੀਤਾ, ਜਿਨ੍ਹਾਂ ਨੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੰਭਾਲੀ। ਸ਼ਿਵਰਾਜ ਚੌਹਾਨ ਚਾਰ ਭੈਣ-ਭਰਾ ਹਨ। ਕਾਸ਼ੀਬਾਈ ਭੋਪਾਲ ਦੇ ਸਾਕੇਤ ਨਗਰ ਇਲਾਕੇ 'ਚ ਰਹਿੰਦੀ ਸੀ। ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਜਦੋਂ ਸਾਹ ਸੰਬੰਧੀ ਪਰੇਸ਼ਾਨੀ ਵਧ ਗਈ ਤਾਂ ਉਨ੍ਹਾਂ ਨੂੰ ਏਮਜ਼ ਭੋਪਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਹਫ਼ਤੇ ਤੱਕ ਇਲਾਜ ਚੱਲਿਆ ਅਤੇ ਫਿਰ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਸ਼ਿਵਰਾਜ ਚੌਹਾਨ ਦੇ ਪਿਤਾ ਪ੍ਰੇਮ ਸਿੰਘ ਦਾ ਕੁਝ ਸਾਲ ਪਹਿਲੇ ਦਿਹਾਂਤ ਹੋ ਗਿਆ ਸੀ।