🔥 TRENDING बासव दल के राष्ट्रीय अध्यक्ष बने बासवर... उमराह यात्रेसाठी 27 व्यक्तींचा गट रवान... बीडर में BRIMS की करोड़ों रुपये की टें... Tamil Nadu professor released after de... Tamil Nadu declares extra public holid... नगर विकास मंत्री सह प्रभारी मंत्री का...
29 Oct 2026•
ગુજરાતી मराठी ਪੰਜਾਬੀ বাংলা
Crime

ਭਟੂਰੇ ਖਾਂਦੇ ਮੁੰਡੇ ਨੇ ਮੰਗ ਲਏ ਵਾਧੂ ਛੋਲੇ ! ਦੁਕਾਨਦਾਰ ਨੇ ਚਾਕੂ ਮਾਰ ਕਰ''ਤਾ ਕਤਲ

✍️ Reporter: Shamsher Singh 🗓 29 Oct 2026, 05:31 PM 👁 16
Share: 💬 WhatsApp 📘 Facebook 𝕏 Post

ਭਟੂਰੇ ਖਾਂਦੇ ਮੁੰਡੇ ਨੇ ਮੰਗ ਲਏ ਵਾਧੂ ਛੋਲੇ ! ਦੁਕਾਨਦਾਰ ਨੇ ਚਾਕੂ ਮਾਰ ਕਰ''ਤਾ ਕਤਲ

ਭਟੂਰੇ ਖਾਂਦੇ ਮੁੰਡੇ ਨੇ ਮੰਗ ਲਏ ਵਾਧੂ ਛੋਲੇ ! ਦੁਕਾਨਦਾਰ ਨੇ ਚਾਕੂ ਮਾਰ ਕਰ''ਤਾ ਕਤਲ
‎Thursday, Oct 29, 2026 ।
‎ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਾਹਰੀ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ 'ਚ ਇਕ ਛੋਲੇ-ਭਟੂਰੇ ਦੀ ਰੇਹੜੀ ਤੋਂ ਵਾਧੂ ਛੋਲੇ ਮੰਗਣ 'ਤੇ ਖ਼ੂਨੀ ਵਾਰਦਾਤ ਹੋ ਗਈ ਹੈ। ਮਾਮੂਲੀ ਤਕਰਾਰ ਤੋਂ ਬਾਅਦ 35 ਸਾਲਾ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਪ੍ਰਾਈਵੇਟ ਕਾਰ ਡਰਾਈਵਰ ਸੰਦੀਪ ਵਜੋਂ ਹੋਈ ਹੈ
‎ਪੁਲਸ ਨੇ ਮੁਲਜ਼ਮ ਦੋਸ਼ੀ ਰੇਹੜੀ ਚਾਲਕ ਚਿੰਟੂ ਗੁਪਤਾ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਸੰਦੀਪ ਦੀ ਮੌਤ ਤੋਂ ਬਾਅਦ ਪੁਲਸ ਨੇ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਦੀ ਕਤਲ ਨਾਲ ਸਬੰਧਤ ਧਾਰਾ ਸ਼ਾਮਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‎
‎ਜਾਣਕਾਰੀ ਅਨੁਸਾਰ ਇਹ ਘਟਨਾ 25 ਅਕਤੂਬਰ ਰਾਤ ਦੀ ਹੈ, ਜਦੋਂ ਨਿਹਾਲ ਵਿਹਾਰ ਦਾ ਰਹਿਣ ਵਾਲਾ ਸੰਦੀਪ ਜਵਾਲਾਪੁਰੀ ਨਾਲੇ ਨੇੜੇ ਲੱਗਦੀ ਰੇਹੜੀ 'ਤੇ ਛੋਲੇ-ਭਟੂਰੇ ਖਾਣ ਗਿਆ ਸੀ। ਸੰਦੀਪ ਦੇ ਪਿਤਾ ਬਿਜੇਂਦਰ ਸਿੰਘ ਅਨੁਸਾਰ, ਉਸ ਨੇ ਦੁਕਾਨਦਾਰ ਤੋਂ ਥੋੜ੍ਹੇ ਜਿਹੇ ਵਾਧੂ ਛੋਲੇ ਮੰਗੇ ਸੀ। ਇਸ ਗੱਲ 'ਤੇ ਦੁਕਾਨਦਾਰ ਨੇ ਸੰਦੀਪ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖਦੇ ਹੀ ਦੇਖਦੇ ਦੋਵੇ ਹੱਥੋਪਾਈ ਹੋ ਗਏ, ਜਿਸ ਮਗਰੋਂ ਦੁਕਾਨਦਾਰ ਨੇ ਸੰਦੀਪ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
‎ਹਮਲੇ ਤੋਂ ਬਾਅਦ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸੰਦੀਪ ਨੂੰ ਪਹਿਲਾਂ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੰਜਾਬੀ ਬਾਗ ਸਥਿਤ ਮਹਾਰਾਜਾ ਅਗਰਸੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਐੱਮ.ਐੱਲ.ਸੀ. ਰਿਪੋਰਟ ਅਨੁਸਾਰ ਸੰਦੀਪ ਦੇ ਪੇਟ ਦੇ ਖੱਬੇ ਹਿੱਸੇ 'ਚ ਚਾਕੂ ਦੇ 3 ਗੰਭੀਰ ਜ਼ਖ਼ਮ ਸਨ, ਜਦਕਿ ਉਸ ਦੀ ਬਾਂਹ ਅਤੇ ਗੁੱਟ 'ਤੇ ਵੀ ਚਾਕੂ ਦੇ ਕਈ ਨਿਸ਼ਾਨ ਸਨ। ਪੱਛਮ ਵਿਹਾਰ ਵੈਸਟ ਥਾਣੇ ਦੀ ਪੁਲਸ ਨੇ ਸ਼ੁਰੂਆਤ 'ਚ BNS ਦੀ ਧਾਰਾ 109(1) (ਇਰਾਦਾ-ਏ-ਕਤਲ) ਹੇਠ FIR ਦਰਜ ਕੀਤੀ ਸੀ, ਪਰ ਸੰਦੀਪ ਦੀ ਮੌਤ ਤੋਂ ਬਾਅਦ ਮਾਮਲੇ 'ਚ BNS ਦੀ ਧਾਰਾ 103(1) (ਕਤਲ) ਜੋੜ ਦਿੱਤੀ ਗਈ ਹੈ।
‎
‎ਮ੍ਰਿਤਕ ਸੰਦੀਪ ਆਪਣੇ ਪਿੱਛੇ ਪਤਨੀ ਅਤੇ 4 ਸਾਲ ਅਤੇ 10 ਸਾਲ ਦੀ ਉਮਰ ਦੇ ਦੋ ਛੋਟੇ ਬੱਚੇ ਛੱਡ ਗਿਆ ਹੈ। ਸੰਦੀਪ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਹਮਲੇ 'ਚ 3 ਤੋਂ 4 ਲੋਕ ਸ਼ਾਮਲ ਸਨ, ਪਰ ਪੁਲਸ ਨੇ ਸਿਰਫ਼ ਰੇਹੜੀ ਮਾਲਕ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਸ਼ੱਕੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
📲Get App