🔥 TRENDING જેલમાં બંધ AAP ધારાસભ્ય ચૈતર વસાવાને 3... Original Sing launches festive track “... Rahman's 'Ramayana' Song Sparks Debate... સુરતમાં પોલીસ શી-ટીમને મહિલાઓની સુરક્ષ... Goa Welcomes Warren Alemao to Congress... Lupin Receives Single USFDA Observatio...
27 Oct 2026•
ગુજરાતી मराठी ਪੰਜਾਬੀ বাংলা
Politics

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ

✍️ Reporter: Shamsher Singh 🗓 27 Oct 2026, 02:15 PM 👁 12
Share: 💬 WhatsApp 📘 Facebook 𝕏 Post

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ
‎Tuesday, Oct 27, 2026 ।
‎ਚੰਡੀਗੜ੍ਹ (ਵੈੱਬ ਡੈਸਕ, shamsher singh marahad) : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ ਹੋ ਗਿਆ। ਪੱਤਰਕਾਰ ਗੈਲਰੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਿਧਾਇਕਾਂ ਆਪਸ ਵਿਚ ਭਿੜ ਗਏ। ਦਰਅਸਲ ਜਦੋਂ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਨਾਲ ਸੰਬੋਧਨ ਕਰ ਰਹੇ ਸਨ ਤਾਂ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਇਸ ਦੌਰਾਨ ਸੱਤਾਧਿਰ ਵਿਧਾਇਕ ਇਹ ਵੀ ਦੋਸ਼ ਲਗਾਇਆ ਕਿ ਪ੍ਰਤਾਪ ਬਾਜਵਾ ਨੇ ਉਨ੍ਹਾਂ ਨੂੰ ਕੂਹਣੀ ਮਾਰੀ ਹੈ।
‎ਦੂਜੇ ਪਾਸੇ ਕਾਂਗਰਸ ਨੇ ਦੋਸ਼ ਲਗਾਇਆ ਕਿ ਸੱਤਾਧਿਰ ਪੋਡੀਅਮ 'ਤੇ ਧੱਕੇ ਨਾਲ ਕਬਜ਼ਾ ਕਰਵਾ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਅੰਦਰ ਵੀ ਸਾਡਾ ਕਬਜ਼ਾ ਰਹੇ ਅਤੇ ਬਾਹਰ ਵੀ ਅਸੀਂ ਬੋਲੀਏ। ਜਿਵੇਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਕੰਮਕਾਜ ’ਤੇ ਸਵਾਲ ਚੁੱਕਦਿਆਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਘੇਰਿਆ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਖਹਿਰਾ ਖ਼ਿਲਾਫ ਪਾਸ ਕੀਤੇ ਮਤੇ ਦੀ ਕਾਪੀ ਵੀ ਪਾੜ ਕੇ ਸੁੱਟ ਦਿੱਤੀ। ਇਸ ਦੇ ਜਵਾਬ ਵਿੱਚ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਸੱਤਾਧਾਰੀ ਪਾਰਟੀ ਦੇ ਹੋਰ ਵਿਧਾਇਕਾਂ ਨੇ ਕਾਂਗਰਸ ’ਤੇ ਤਿੱਖੇ ਪਲਟਵਾਰ ਕੀਤੇ। ਬਾਜਵਾ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਦੀਆਂ ਨਾਕਾਮੀਆਂ ਦਾ ਮੁੱਦਾ ਉਠਾਉਂਦਿਆਂ ਸੱਤਾਧਾਰੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿਚ ਕੁਲਦੀਪ ਧਾਲੀਵਾਲ ਨੇ ਕਾਂਗਰਸ ਦੇ ਪਿਛਲੇ ਕਾਰਜਕਾਲ ਅਤੇ ਉਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਦੋਵਾਂ ਧਿਰਾਂ ਦੇ ਵਿਧਾਇਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੇ ਗਏ ਤਿੱਖੇ ਹਮਲਿਆਂ ਕਾਰਨ ਸਿਆਸੀ ਮਾਹੌਲ ਗਰਮਾ ਗਿਆ।
📲Get App