🔥 TRENDING Karnataka CM Basavaraj Shivakumar Call... अरवल में सोमवार को समकालीन साइबर खतरे... Gujarat Government Pulls Diwali Poem A... मोकामा विधायक अनंत सिंह के JDU से निष्... Gujarat CM Bhupendra Patel Inaugurates... ಅಮೃತೂರು: ಸಹಸ್ರನಾಮ ಬಿಲ್ವಾರ್ಚನೆ ಪೂಜಾ ಮತ್...
26 Oct 2026•
ગુજરાતી मराठी ਪੰਜਾਬੀ বাংলা
Local

ਪਲਾਸਟਿਕ ਬਰਤਨ ਅਤੇ ਹਿਊਮਨ ਹੇਅਰ ਸਪਲਾਇਰਾਂ ਦੀ ਯੂਨੀਅਨ: ਸਾਥੀ ਸ਼੍ਰੀ ਪਾਲ ਨੂੰ ਕਨਵੀਨਰ ਚੁਣਿਆ

✍️ Reporter: Sandeep Kumar Joshi 🗓 26 Oct 2026, 07:10 PM 👁 15
Share: 💬 WhatsApp 📘 Facebook 𝕏 Post

ਰੂਪਨਗਰ ਵਿੱਚ 70 ਤੋਂ ਵੱਧ ਸਾਥੀਆਂ ਦੀ ਹਾਜ਼ਰੀ ਵਿੱਚ ਪਲਾਸਟਿਕ ਬਰਤਨ ਅਤੇ ਹਿਊਮਨ ਹੇਅਰ ਸਪਲਾਇਰਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਸਾਥੀ ਸ਼੍ਰੀ ਪਾਲ ਨੂੰ ਯੂਨੀਅਨ ਕਨਵੀਨਰ ਚੁਣਿਆ ਗਿਆ।

ਰੂਪਨਗਰ 26 ਅਕਤੂਬਰ ਨੂੰ ਪਲਾਸਟਿਕ ਬਰਤਨ ਅਤੇ ਹਿਊਮਨ ਹੇਅਰ ਸਪਲਾਇਰ ਅਤੇ ਫੇਰੀ ਲਗਾਉਣ ਵਾਲੇ ਵਰਕਰਾਂ ਦੀ ਸੂਬਾ ਪੱਧਰੀ ਮੀਟਿੰਗ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਵਰਕਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਅਤੇ ਯੂਨੀਅਨ ਨੂੰ ਰਜਿਸਟਰਡ ਕਰਵਾਉਣ ਦਾ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ। ਪੰਜ ਮੈਂਬਰੀ ਸੂਬਾ ਪੱਧਰੀ ਕਮੇਟੀ ਬਣਾਈ ਗਈ ਜਿਸ ਵਿੱਚ ਸਾਥੀ ਸ਼੍ਰੀ ਪਾਲ ਰੋਪੜ ਨੂੰ ਕਨਵੀਨਰ, ਸਾਥੀ ਰਾਮਦੇਵ ਮੁਦਕੀ ਫਿਰੋਜਪੁਰ ਨੂੰ ਪ੍ਰਚਾਰ ਸਕੱਤਰ, ਸਾਥੀ ਸੋਨੂੰ ਕੁਮਾਰ ਲੁਧਿਆਣਾ ਨੂੰ ਵਿੱਤ ਸਕੱਤਰ, ਸਾਥੀ ਰਾਹੁਲ ਉਰਫ ਛੋਟੂ ਭਾਈ ਸਰਹਿੰਦ ਨੂੰ ਮੈਂਬਰ ਅਤੇ ਸਾਥੀ ਗੋਬਿੰਦ ਭਾਈ ਮਹਿਲ ਕਲਾਂ ਸਂਗਰੂਰ ਨੂੰ ਚੁਣਿਆ ਗਿਆ।

ਕਮੇਟੀ ਨੇ ਫੈਸਲਾ ਕੀਤਾ ਕਿ ਯੂਨੀਅਨ ਮੈਂਬਰਾਂ ਨੂੰ ਆਪਣੇ ਅਧਾਰ ਕਾਰਡ ਸਮੇਤ ਜ਼ਰੂਰੀ ਦਸਤਾਵੇਜ਼ਾਂ ਦੀ ਫੋਟੋ ਕਾਪੀ ਯੂਨੀਅਨ ਕੋਲ ਜਮ੍ਹਾਂ ਕਰਵਾਉਣੀ ਹੋਵੇਗੀ। ਫੇਰੀ ਵਾਲੇ ਸਾਥੀਆਂ ਨੂੰ ਸਪੀਕਰ ਨਾ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ, ਨਹੀਂ ਤਾਂ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਸਾਥੀ ਸ਼੍ਰੀ ਪਾਲ ਨੇ ਕਨਵੀਨਰ ਚੁਣੇ ਜਾਣ 'ਤੇ ਧੰਨਵਾਦ ਕੀਤਾ ਅਤੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।
📲Get App