🔥 ट्रेंडिंग कर्नाटक के मुख्यमंत्री शिवकुमार ने शुग... अरवल में सोमवार को समकालीन साइबर खतरे... वहप की आपत्ति पर गुजरात सरकार ने दीपाव... मोकामा विधायक अनंत सिंह के JDU से निष्... गुजरात के सीएम भूपेंद्र पटेल ने के.एन.... ಅಮೃತೂರು: ಸಹಸ್ರನಾಮ ಬಿಲ್ವಾರ್ಚನೆ ಪೂಜಾ ಮತ್...
26 अक्टू. 2026•
ગુજરાતી मराठी ਪੰਜਾਬੀ বাংলা
स्थानीय

ਰੂਪਨਗਰ ਵਿੱਚ ਮਹਾਂਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਧਾਰਮਿਕ ਮਨਾਉਣੀ

✍️ रिपोर्टर: Sandeep Kumar Joshi 🗓 26 अक्टू. 2026, 07:08 PM 👁 14
शेयर करें: 💬 WhatsApp 📘 Facebook 𝕏 Post

ਰੂਪਨਗਰ ਦੇ ਸਰਹਿੰਦ ਨਹਿਰ ਕਿਨਾਰੇ ਮਹਾਂਰਿਸ਼ੀ ਬਾਲਮੀਕ ਜੀ ਆਸ਼ਰਮ ਵਿੱਚ ਸੋਮਵਾਰ ਸਵੇਰੇ ਰਾਮਾਇਣ ਪਾਠ ਨਾਲ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਨੇਤਾ ਹਾਜ਼ਰ ਸਨ।

ਰੂਪਨਗਰ, 26 ਅਕਤੂਬਰ – ਮਹਾਂਰਿਸ਼ੀ ਬਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਰੂਪਨਗਰ ਸਮੇਤ ਵੱਖ-ਵੱਖ ਥਾਵਾਂ ’ਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਸਬੰਧੀ ਰੂਪਨਗਰ ਦੀ ਸਰਹਿੰਦ ਨਹਿਰ ਦੇ ਕਿਨਾਰੇ ਸਥਿਤ ਮਹਾਂਰਿਸ਼ੀ ਬਾਲਮੀਕ ਜੀ ਆਸ਼ਰਮ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।

ਸੋਮਵਾਰ ਸਵੇਰੇ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ, ਜਿਸ ਦੌਰਾਨ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਮਹਾਂਰਿਸ਼ੀ ਬਾਲਮੀਕ ਜੀ ਨੂੰ ਨਮਨ ਕੀਤਾ। ਇਸ ਮੌਕੇ ਆਸ਼ਰਮ ਦੀ ਗੱਦੀਨਸ਼ੀਨ ਤਮੰਨਾ ਮਹੰਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਮਹਾਂਰਿਸ਼ੀ ਬਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਸਮਾਜ ਸੇਵੀ ਅਤੇ ਖੇਡ ਪ੍ਰੇਮੀ ਤੇ ਜ਼ਿਲ੍ਹਾ ਕਾਂਗਰਸ ਓਬੀਸੀ ਸੈੱਲ ਦੇ ਪ੍ਰਧਾਨ ਕਮਲ ਚੌਹਾਨ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਸੰਦੀਪ ਪਾਠਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਲਾਲਪੁਰਾ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਕਾਜਲਾ, ਭਾਜਪਾ ਆਗੂ ਈਸੂਪਾਲ ਚੌਧਰੀ, ਤਰਨਜੀਤ ਸਿੰਘ ਤਰਨੀ, ਪਰਵਿੰਦਰਪਾਲ ਸਿੰਘ ਬਿੰਟਾ, ਭਰਤ ਵਾਲੀਆ, ਕੌਂਸਲਰ ਰੇਖਾ ਰਾਣੀ, ਐਡਵੋਕੇਟ ਚਰਨਜੀਤ ਸਿੰਘ ਘਈ, ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਮੁਹੱਲਾ ਚੰਦਰਗੜ੍ਹ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ, ਸਫ਼ਾਈ ਸੇਵਕ ਯੂਨੀਅਨ ਰੋਪੜ ਦੇ ਪ੍ਰਧਾਨ ਅਜੇ ਭੱਟੀ, ਡਾਕਟਰ ਰਾਜੇਸ਼ ਬੱਗਣ, ਰੋਹਿਤ ਸੁਲਤਾਨ ਅਤੇ ਹਰਮੀਤ ਸਿੰਘ ਮੀਤਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਨੇ ਸ਼ਰਧਾ ਨਾਲ ਮਹਾਂਰਿਸ਼ੀ ਬਾਲਮੀਕ ਜੀ ਨੂੰ ਯਾਦ ਕੀਤਾ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਨੇ ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ।
📲Get App