🔥 TRENDING ખેડાના સલુણ ગામે હાર્ડવેરની દુકાનમાં ચ... Ayurvedic Experts Recommend Honey‑Lemo... વડાપ્રધાન નરેન્દ્ર મોદીએ વારાણસીમાં એર... मुख्यमंत्री डॉ. मोहन यादव का शहडोल हेल... Bagless Day Boosts Creativity and Phys... Government and IT Firms Launch Free Co...
25 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ

✍️ Reporter: Shamsher Singh 🗓 25 Oct 2026, 02:12 PM 👁 17
Share: 💬 WhatsApp 📘 Facebook 𝕏 Post

ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ

ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ
‎Sunday, Oct 25, 2026 ।
‎
‎ਅੰਮ੍ਰਿਤਸਰ (need24)- ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਫ਼ਸਟ ਲਾਈਨ ਆਫ਼ ਡਿਫ਼ੈਂਸ ਬੀ. ਐੱਸ. ਐੱਫ. ਅਤੇ ਸੈਕਿੰਡ ਲਾਈਨ ਆਫ਼ ਡਿਫ਼ੈਂਸ ਦਿਹਾਤੀ ਪੁਲਸ ਤਾਇਨਾਤ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਨਾਲ ਲਗਾਤਾਰ ਸਿਟੀ ਪੁਲਸ ਵੱਲੋਂ ਵੱਡੀ ਮਾਤਰਾ ’ਚ ਅਤਿ-ਆਧੁਨਿਕ ਹਥਿਆਰ ਫੜੇ ਜਾ ਰਹੇ ਹਨ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਭਾਰਤ-ਪਾਕਿਸਤਾਨ ਬਾਰਡਰ ’ਤੇ ਕਿਤੇ ਨਾ ਕਿਤੇ ਅਜਿਹੀ ਦਰਾਰ ਹੈ, ਜਿਸ ਦਾ ਸਮੱਗਲਰਾਂ ਵੱਲੋਂ ਫ਼ਾਇਦਾ ਉਠਾਇਆ ਜਾ ਰਿਹਾ ਹੈ। ਕੋਈ ਨਾ ਕੋਈ ਕਾਲੀ ਭੇਡ ਅਜਿਹੀ ਹੈ, ਜੋ ਸਮੱਗਲਰਾਂ ਦੀ ਮਦਦਗਾਰ ਬਣੀ ਹੋਈ ਹੈ, ਜਿਸ ਕਾਰਨ ਬਾਰਡਰ ’ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
‎
‎ਅੰਮ੍ਰਿਤਸਰ ’ਚ ਭਾਰਤ-ਪਾਕਿਸਤਾਨ ਦੇ ਲੱਗਭਗ 153 ਕਿਲੋਮੀਟਰ ਲੰਬੇ ਬਾਰਡਰ ’ਤੇ ਲਗਭਗ ਇਕ ਦਰਜਨ ਦੇ ਕਰੀਬ ਅਜਿਹੇ ਬਦਨਾਮ ਪਿੰਡ ਹਨ, ਜਿੱਥੇ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਪਰ ਸੁਰੱਖਿਆ ਏਜੰਸੀਆਂ ਇਨ੍ਹਾਂ ਪਿੰਡਾਂ ’ਚ ਸਰਗਰਮ ਸਮੱਗਲਰਾਂ ਨੂੰ ਫੜਨ ’ਚ ਲਗਾਤਾਰ ਨਾਕਾਮ ਸਾਬਤ ਹੋ ਰਹੀਆਂ ਹਨ। ਪਾਕਿਸਤਾਨ ਤੋਂ ਆ ਰਹੇ ਹਥਿਆਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ’ਚ ਪਾਉਣ ਲਈ ਹੀ ਵਰਤੇ ਜਾਣੇ ਹਨ। ਇਸ ਦਾ ਸਭ ਨੂੰ ਪਤਾ ਹੈ ਪਰ ਫਿਰ ਵੀ ਜਿੰਨੇ ਜ਼ਰੂਰੀ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਵੈਸੇ ਨਹੀਂ ਚੁੱਕੇ ਜਾ ਰਹੇ ਹਨ। ਸਮੱਗਲਰ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
‎ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲਾਂ ’ਚ ਵੱਡੇ-ਵੱਡੇ ਸਮੱਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ, ਜਦਕਿ ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਜੇਲਾਂ ਦੇ ਅੰਦਰ ਜੈਮਰ ਲਾਏ ਗਏ ਹਨ ਅਤੇ ਮੋਬਾਈਲ ਨਹੀਂ ਚੱਲ ਸਕਦੇ ਪਰ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ ਲਗਾਤਾਰ ਮੋਬਾਈਲ, ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ ਫੜਿਆ ਜਾ ਰਿਹਾ ਹੈ, ਉਸ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਵੱਡੇ ਸਮੱਗਲਰ ਜੇਲਾਂ ਦੇ ਅੰਦਰੋਂ ਹੀ ਆਪਣਾ ਪੂਰਾ ਨੈੱਟਵਰਕ ਚਲਾ ਰਹੇ ਹਨ ਅਤੇ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ, ਜੋ ਕਿ ਇਕ ਚਿੰਤਾਜਨਕ ਗੱਲ ਹੈ। ਆਏ ਦਿਨ ਜਿਸ ਤਰ੍ਹਾਂ ਨਾਲ ਜੇਲਾਂ ’ਚ ਗੈਂਗਵਾਰ ਹੋ ਰਹੀ ਹੈ, ਉਹ ਵੀ ਖ਼ਤਰਨਾਕ ਸੰਕੇਤ ਹਨ।
📲Get App