🔥 ट्रेंडिंग Banks Offer No-Cost EMI Schemes for Sc... RBI launches new savings bonds with at... बख्तियारपुर थाना क्षेत्र में अपराधियों... Bangalore’s Lalbag Park Hosts Rare Med... નરોડા પોલીસ પોર્ટર એપ્લિકેશન દ્વારા ઓર... રાજપારડી ચોકડીએ ટ્રકની ટક્કરમાં નંદીનુ...
25 अक्टू. 2026•
ગુજરાતી मराठी ਪੰਜਾਬੀ বাংলা
खानपान

ਲੋਕਾਂ ਦੀ ਸਿਹਤ ਨਾਲ ਖਿਲਵਾੜ! ਸਬਜ਼ੀਆਂ ਦੀ ਚਮਕ ਬਾਰੇ ਵੱਡਾ ਖ਼ੁਲਾਸਾ, ਕੈਮੀਕਲ ਲਗਾਉਣ ਦੀ ਵੀਡੀਓ ਵਾਇਰਲ

✍️ रिपोर्टर: Shamsher Singh 🗓 25 अक्टू. 2026, 02:39 PM 👁 14
शेयर करें: 💬 WhatsApp 📘 Facebook 𝕏 Post

ਲੋਕਾਂ ਦੀ ਸਿਹਤ ਨਾਲ ਖਿਲਵਾੜ! ਸਬਜ਼ੀਆਂ ਦੀ ਚਮਕ ਬਾਰੇ ਵੱਡਾ ਖ਼ੁਲਾਸਾ, ਕੈਮੀਕਲ ਲਗਾਉਣ ਦੀ ਵੀਡੀਓ ਵਾਇਰਲ

ਲੋਕਾਂ ਦੀ ਸਿਹਤ ਨਾਲ ਖਿਲਵਾੜ! ਸਬਜ਼ੀਆਂ ਦੀ ਚਮਕ ਬਾਰੇ ਵੱਡਾ ਖ਼ੁਲਾਸਾ, ਕੈਮੀਕਲ ਲਗਾਉਣ ਦੀ ਵੀਡੀਓ ਵਾਇਰਲ
‎Sunday, Oct 25, 2026।
‎ਲੁਧਿਆਣਾ (ਸ਼ਮਸ਼ੇਰ ਸਿੰਘ ਮਰਾੜ)- ਲੁਧਿਆਣਾ ਸਬਜ਼ੀ ਮੰਡੀ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਵਿਕਰੇਤਾਵਾਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਪਰਵਲ ਨੂੰ ਹਰੇ ਰਸਾਇਣ/ਰੰਗ ਦੀ ਬਾਲਟੀ ਵਿੱਚ ਡੁਬੋ ਕੇ ਤਾਜ਼ੇ ਅਤੇ ਹਰੇ ਵਿਖਾ ਰਹੇ ਹਨ। ਜਲੰਧਰ ਬਾਈਪਾਸ ਚੌਂਕ ਨੇੜੇ ਪੈਂਦੀ ਬਹਾਦਰਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ 'ਚ ਰੇਹੜੀ-ਫੜ੍ਹੀ ਲਗਾ ਕੇ ਸਬਜ਼ੀਆਂ ਵੇਚਣ ਵਾਲੀਆਂ ਕੁਝ ਔਰਤਾਂ ਵੱਲੋਂ 3 ਦਿਨਾਂ ਤੱਕ ਦੀਆਂ ਬਾਸੀ ਹੋ ਚੁੱਕੀਆਂ ਸਬਜ਼ੀਆਂ ਨੂੰ ਕੈਮੀਕਲ ਲਗਾ ਕੇ ਵੇਚਿਆ ਜਾ ਰਿਹਾ ਹੈ, ਜੋਕਿ ਸਿੱਧੇ ਤੌਰ 'ਤੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਗੰਭੀਰ ਮਾਮਲਾ ਹੈ।
‎ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੀ ਜ਼ਮੀਨੀ ਸੱਚਾਈ ਜਾਨਣ ਲਈ ਜਦੋਂ ਪੰਜਾਬ ਕੇਸਰੀ ਛਾਇਆਕਾਰ ਵੱਲੋਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਕਮਲ ਸਿੰਘ ਇੱਲੂ ਨੇ ਦੱਸਿਆ ਕਿ ਕੁਝ ਰੇਹੜੀ-ਫੜ੍ਹੀ ਲਗਾਉਣ ਵਾਲੇ ਮਜ਼ਦੂਰ ਪਰਵਲ, ਕਰੇਲਾ ਅਤੇ ਹਰੇ ਮਟਰ ਆਦਿ ਨੂੰ ਕੈਮੀਕਲ ਲਗਾ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਰਗੇ ਗੈਰ-ਕਾਨੂੰਨੀ ਕੰਮ ਨੂੰ ਅੰਜਾਮ ਦਿੰਦੇ ਰਹੇ ਹਨ।
‎
‎ਇੱਲੂ ਨੇ ਦੱਸਿਆ ਕਿ 2-3 ਦਿਨਾਂ ਤੱਕ ਦੀਆਂ ਬਾਸੀ ਅਤੇ ਸੁੱਟਣਯੋਗ ਹੋ ਚੁੱਕੀਆਂ ਸਬਜ਼ੀਆਂ ''ਤੇ ਕੈਮੀਕਲ ਯੁਕਤ ਹਰਾ ਰੰਗ ਚਾੜ੍ਹ ਕੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਝੋਂਕਣ ਦਾ ਕੰਮ ਕਰ ਰਹੇ ਸਨ, ਜੋ ਕਿ ਬਹੁਤ ਵੱਡਾ ਅਪਰਾਧ ਹੈ ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅਜਿਹੇ ਕੁਝ ਰੇਹੜੀ-ਫੜ੍ਹੀ ਵਾਲਿਆਂ ਨੂੰ ਪਿਛਲੇ ਦਿਨੀਂ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਗਲਤ ਕੰਮ ਕਰਨ ਤੋਂ ਰੋਕਿਆ ਹੈ, ਜੋ ਕਿ ਹੁਣ ਲਾਈਨ ''ਤੇ ਆ ਚੁੱਕੇ ਹਨ। ਪਰ ਜੇਕਰ ਅਜੇ ਵੀ ਕੋਈ ਰੇਹੜੀ-ਫੜ੍ਹੀ ਵਾਲਾ ਸਬਜ਼ੀਆਂ 'ਤੇ ਕੈਮੀਕਲ ਰੰਗ ਚਾੜ੍ਹ ਰਿਹਾ ਹੈ ਤਾਂ ਉਸ ਦੇ ਖ਼ਿਲਾਫ਼ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ ਅਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਰਗੇ ਗੰਭੀਰ ਮਾਮਲੇ ਨੂੰ ਕਿਸੇ ਵੀ ਸੂਰ
‎ਸਕੱਤਰ ਮਾਰਕੀਟ ਕਮੇਟੀ ਗੁਰਦੀਪ ਸਿੰਘ ਖੰਗੂੜਾ ਨੇ ਕਿਹਾ ਕਿ ਸਬਜ਼ੀਆਂ ''ਤੇ ਕੈਮੀਕਲ ਰੰਗ ਕਰਨਾ ਗੰਭੀਰ ਅਪਰਾਧ ਹੈ, ਜਿਸ ਵਿਚ ਦੋਸ਼ੀ ਪਾਏ ਜਾਣ ਵਾਲੇ ਨੂੰ ਸਜ਼ਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲਾ ਸਿੱਧੇ ਤੌਰ ''ਤੇ ਆਮ ਜਨਤਾ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਕਿਸੇ ਵੀ ਕੀਮਤ ''ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਵੀਡੀਓ ਦੇਖੀ ਹੈ, ਜਿਸ ਵਿਚ ਔਰਤ ਵੱਲੋਂ ਬਾਸੀ ਪਰਵਲ ਨੂੰ ਕੈਮੀਕਲ ਯੁਕਤ ਪਾਣੀ ਵਿਚ ਪਾ ਕੇ ਹਰਾ ਰੰਗ ਕੀਤਾ ਜਾ ਰਿਹਾ ਹੈ ਤਾਂ ਜੋ ਪਰਵਲ ਤਰੋ-ਤਾਜ਼ਾ ਦਿਖਾਈ ਦੇਵੇ ਅਤੇ ਉਸ ਨੂੰ ਆਸਾਨੀ ਨਾਲ ਵੇਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਮੰਡੀ ਵਿਚ ਸਮਾਜ ਵਿਰੋਧੀ ਅਨਸਰਾਂ ''ਤੇ ਨਜ਼ਰ ਰੱਖੀ ਜਾਵੇਗੀ ਅਤੇ ਫੜੇ ਜਾਣ ''ਤੇ ਉਨ੍ਹਾਂ ਦੇ ਖ਼ਿਲਾਫ਼ ਮੌਕੇ ''ਤੇ ਹੀ ਵਿਭਾਗੀ ਕਾਰਵਾਈ ਕਰਨ ਦੇ ਨਾਲ-ਨਾਲ ਪੁਲਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ।
📲Get App