🔥 TRENDING Sri Lanka Stuns England with Record 43... Nagaland Women’s Groups Rally for Spee... Bihar Braces for 5 Days of Unsettled W... Madhya Pradesh CM Mohan Yadav to Inaug... कोइरीपुर में शटल और महारानी पश्चिम में... Delhi Court Extends Stay Permission fo...
24 Oct 2026•
ગુજરાતી मराठी ਪੰਜਾਬੀ বাংলা
Local

ਝੋਨੇ ਦੀਆਂ ਭਰੀਆਂ ਗੱਡੀਆਂ ਸ਼ੈੱਲਰਾਂ ਤੋਂ ਵਾਪਸ ਆਉਣ ਲੱਗੀਆਂ, ਡੇਰਾਬੱਸੀ ਮੰਡੀ 'ਚ ਕਿਸਾਨ ਤੇ ਆੜ੍ਹਤੀ ਔਖੇ

✍️ Reporter: Gaurav Sharma 🗓 24 Oct 2026, 07:18 AM 👁 14
Share: 💬 WhatsApp 📘 Facebook 𝕏 Post

ਝੋਨੇ ਦੀਆਂ ਭਰੀਆਂ ਗੱਡੀਆਂ ਸ਼ੈੱਲਰਾਂ ਤੋਂ ਵਾਪਸ ਆਉਣ ਲੱਗੀਆਂ, ਡੇਰਾਬੱਸੀ ਮੰਡੀ 'ਚ ਕਿਸਾਨ ਤੇ ਆੜ੍ਹਤੀ ਔਖੇ

ਝੋਨੇ ਦੀਆਂ ਭਰੀਆਂ ਗੱਡੀਆਂ ਸ਼ੈੱਲਰਾਂ ਤੋਂ ਵਾਪਸ ਆਉਣ ਲੱਗੀਆਂ, ਡੇਰਾਬੱਸੀ ਮੰਡੀ 'ਚ ਕਿਸਾਨ ਤੇ ਆੜ੍ਹਤੀ ਔਖੇ
ਨਮੀ ਦੀ ਜਾਂਚ 'ਚ ਵੱਡੇ ਫ਼ਰਕ ਕਾਰਨ ਵਧਿਆ ਰੇੜਕਾ, ਕੱਟ ਦਾ ਵਿਰੋਧ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼
ਡੇਰਾਬੱਸੀ, 24 ਅਕਤੂਬਰ
ਝੋਨੇ ਦੀ ਖ਼ਰੀਦ ਅਤੇ ਚੁਕਾਈ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੇ ਡੇਰਾਬੱਸੀ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਪਿਛਲੇ ਹਫ਼ਤੇ ਝੋਨੇ ਦੀ ਚੁਕਾਈ ਅਤੇ ਫ਼ਸਲ ਦੇ ਭਾਅ ਵਿੱਚ ਕਟੌਤੀ ਨੂੰ ਲੈ ਕੇ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਸ਼ੈੱਲਰਾਂ ਵੱਲੋਂ ਝੋਨੇ ਦੀਆਂ ਭਰੀਆਂ ਗੱਡੀਆਂ ਵਾਪਸ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਆੜ੍ਹਤੀਆਂ ਦਾ ਦੋਸ਼ ਹੈ ਕਿ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਜਾਂਚ ਉਪਰੰਤ ਖ਼ਰੀਦਿਆ ਗਿਆ ਝੋਨਾ ਸ਼ੈੱਲਰ ਮਾਲਕ ਨਮੀ ਅਤੇ ਗੁਣਵੱਤਾ ਦਾ ਹਵਾਲਾ ਦੇ ਕੇ ਲੈਣ ਤੋਂ ਇਨਕਾਰ ਕਰ ਰਹੇ ਹਨ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਨੇ ਦੱਸਿਆ ਕਿ ਮੰਡੀ ਵਿੱਚੋਂ ਬਕਾਇਦਾ ਗੇਟ ਪਾਸ ਰਾਹੀਂ ਭੇਜੀਆਂ ਗੱਡੀਆਂ ਕਈ-ਕਈ ਦਿਨ ਸ਼ੈੱਲਰਾਂ ਵਿੱਚ ਖੜ੍ਹੀਆਂ ਰਹਿਣ ਮਗਰੋਂ ਵਾਪਸ ਮੋੜੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕਰੀਬ ਦਰਜਨ ਗੱਡੀਆਂ ਇਸ ਸਮੱਸਿਆ ਦਾ ਸਾਹਮਣਾ ਕਰ ਚੁੱਕੀਆਂ ਹਨ। ਕੁਝ ਬੋਰੀਆਂ ਵਿੱਚ ਖ਼ਰਾਬੀ ਦੱਸ ਕੇ ਪੂਰੀ ਗੱਡੀ ਵਾਪਸ ਭੇਜਣ ਕਾਰਨ ਆੜ੍ਹਤੀਆਂ ਦੇ ਨਾਲ ਟਰਾਂਸਪੋਰਟਰ ਵੀ ਪ੍ਰੇਸ਼ਾਨ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਜਿਨ੍ਹਾਂ ਆੜ੍ਹਤੀਆਂ ਨੇ ਕਿਸਾਨਾਂ ਦੀ ਫ਼ਸਲ 'ਤੇ ਕੱਟ ਲਗਾਉਣ ਦਾ ਵਿਰੋਧ ਕੀਤਾ ਸੀ, ਉਨ੍ਹਾਂ ਦੀਆਂ ਗੱਡੀਆਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਕੱਟ ਲਈ ਸਹਿਮਤੀ ਦੇਣ ਵਾਲਿਆਂ ਦੇ ਫੜ੍ਹ ਖਾਲੀ ਹੋ ਚੁੱਕੇ ਹਨ।
ਇਸ ਦੌਰਾਨ ਇੱਕ ਆੜ੍ਹਤੀ ਨੇ ਦੱਸਿਆ ਕਿ ਉਸ ਦੀ ਗੱਡੀ ਵਿੱਚ ਸ਼ੈੱਲਰ ਪ੍ਰਬੰਧਕਾਂ ਨੇ 24 ਫ਼ੀਸਦੀ ਨਮੀ ਦੱਸੀ, ਪਰ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਮੀਟਰ ਨਾਲ ਜਾਂਚ ਕਰਨ 'ਤੇ ਨਮੀ 15 ਤੋਂ 16 ਫ਼ੀਸਦੀ ਦਰਜ ਹੋਈ। ਇਸ ਵੱਡੇ ਅੰਤਰ ਨੇ ਨਮੀ ਮਾਪਣ ਦੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਕਿਹਾ ਕਿ ਪਿਛਲੇ ਹਫ਼ਤੇ ਤਹਿਸੀਲਦਾਰ ਦੇ ਦਖ਼ਲ ਨਾਲ ਚੁਕਾਈ ਦਾ ਮਾਮਲਾ ਸੁਲਝਾਇਆ ਗਿਆ ਸੀ, ਪਰ ਹੁਣ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਆੜ੍ਹਤੀਆਂ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਸ਼ਿਕਾਇਤ ਮਿਲਣ 'ਤੇ ਕਰਵਾਈ ਜਾਵੇਗੀ ਜਾਂਚ : ਵਰਿੰਦਰ ਕੁਮਾਰ
ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਆੜ੍ਹਤੀਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਗੁਣਵੱਤਾ ਸਰਕਾਰੀ ਮਾਪਦੰਡਾਂ ਅਨੁਸਾਰ ਹੋਣੀ ਜ਼ਰੂਰੀ ਹੈ। ਜੇਕਰ ਕਿਸੇ ਗੱਡੀ ਨੂੰ ਗਲਤ ਢੰਗ ਨਾਲ ਵਾਪਸ ਭੇਜਿਆ ਗਿਆ ਹੈ ਤਾਂ ਸ਼ਿਕਾਇਤ ਮਿਲਣ 'ਤੇ ਨਮੂਨਿਆਂ ਦੀ ਮੁੜ ਜਾਂਚ ਕਰਵਾ ਕੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।
📲Get App