🔥 TRENDING જામનગર-રાજકોટ હાઈવે પર ફલા ગામ પાસે તૂ... मॉल में सरप्राइज चेकिंग के दौरान चोरी... भोर तालुक्यात दोन अल्पवयीन चुलत भावांक... કઠલાલ નગરપાલિકા દ્વારા સ્વદેશી મેળો –... रतनपुर में अवैध महुआ शराब के कारोबार प... ਰੂਪਨਗਰ: ਰੈਲ ਬਰਾਮਦ ਖੱਡ ਵਿੱਚ ਨਿਯਮਾਂ ਅਨੁਸ...
23 Oct 2026•
ગુજરાતી मराठी ਪੰਜਾਬੀ বাংলা
Local

ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ਵਿੱਚ ਮੱਲਾਂ ਮਾਰਦਿਆਂ ਜਿੱਤੇ ਵੱਖ-ਵੱਖ ਇਨਾਮ

✍️ Reporter: Gaurav Sharma 🗓 23 Oct 2026, 04:23 PM 👁 52
Share: 💬 WhatsApp 📘 Facebook 𝕏 Post

ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ਵਿੱਚ ਮੱਲਾਂ ਮਾਰਦਿਆਂ ਜਿੱਤੇ ਵੱਖ-ਵੱਖ ਇਨਾਮ

ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ਵਿੱਚ ਮੱਲਾਂ ਮਾਰਦਿਆਂ ਜਿੱਤੇ ਵੱਖ-ਵੱਖ ਇਨਾਮ
ਡੇਰਾਬੱਸੀ, 23 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿਖੇ 16 ਤੋਂ 19 ਅਕਤੂਬਰ 2026 ਤੱਕ ਕਰਵਾਏ ਗਏ ਰੋਪੜ-ਫਤਿਹਗੜ੍ਹ ਖੇਤਰ ਦੇ ਯੁਵਕ ਅਤੇ ਲੋਕ ਮੇਲੇ ਵਿੱਚ ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਮੇਲੇ ਵਿੱਚ ਕਾਲਜ ਦੇ 83 ਵਿਦਿਆਰਥੀਆਂ ਨੇ 44 ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਮੇਲੇ ਵਿੱਚ ਰੋਪੜ-ਫਤਿਹਗੜ੍ਹ ਖੇਤਰ ਦੇ 65 ਕਾਲਜਾਂ ਦੇ ਵਿਦਿਆਰਥੀਆਂ ਨੇ ਸਾਹਿਤਕ, ਸੰਗੀਤ, ਰੰਗਮੰਚ, ਲੋਕ ਕਲਾ, ਲੋਕ ਨਾਚ ਅਤੇ ਕੋਮਲ ਕਲਾ ਨਾਲ ਸਬੰਧਤ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਮਾਈਮ ਮੁਕਾਬਲੇ ਵਿੱਚ ਲਗਾਤਾਰ ਦੂਜੇ ਸਾਲ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਪਰਾਂਦਾ ਬਣਾਉਣ ਵਿੱਚ ਪਹਿਲਾ ਅਤੇ ਮਿਮਿਕਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਦੇ ਵਿਦਿਆਰਥੀਆਂ ਨੇ ਭੰਡ, ਲੋਕ ਸਾਜ਼, ਸਮੂਹ ਸ਼ਬਦ, ਸਾਹਿਤਕ ਗੀਤ, ਕਰੋਸ਼ੀਆ ਬੁਣਾਈ, ਨਾਲਾ ਬੁਣਨ, ਪੱਖੀ ਬਣਾਉਣ ਅਤੇ ਛਿੱਕੂ ਬਣਾਉਣ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਰੰਗਮੰਚ ਕਲਾਵਾਂ ਦੇ ਮਾਈਮ ਮੁਕਾਬਲੇ ਵਿੱਚ ਆਸ਼ੀਸ਼, ਰੋਸ਼ਨੀ, ਚੇਤਨਾ, ਵੰਸ਼, ਗੁੱਡੀ ਕੁਮਾਰੀ, ਅਰਵਿੰਦਰ ਕੁਮਾਰ ਅਤੇ ਖੁਸ਼ੀ ਸక్ਸੈਨਾ ਨੇ ਭਾਗ ਲਿਆ। ਮਿਮਿਕਰੀ ਵਿੱਚ ਚੇਤਨਾ ਅਤੇ ਭੰਡ ਮੁਕਾਬਲੇ ਵਿੱਚ ਨਿਤੇਸ਼ ਅਤੇ ਹਰਮਨਜੀਤ ਸਿੰਘ ਨੇ ਆਪਣੀ ਪ੍ਰਤਿਭਾ ਦਿਖਾਈ। ਸੰਗੀਤ ਮੁਕਾਬਲਿਆਂ ਵਿੱਚ ਸਮੂਹ ਸ਼ਬਦ ਲਈ ਜਸਨਦੀਪ ਸਿੰਘ, ਪਰਮਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਅੰਜਲੀ, ਜਸਕੀਰਤ ਕੌਰ ਅਤੇ ਹਰਕੀਰਤ ਸਿੰਘ ਨੇ ਹਿੱਸਾ ਲਿਆ। ਸਾਹਿਤਕ ਗੀਤ ਵਿੱਚ ਤਰਨਦੀਪ ਸਿੰਘ ਅਤੇ ਲੋਕ ਸਾਜ਼ ਮੁਕਾਬਲੇ ਵਿੱਚ ਵਿਸ਼ਾਲ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਲੋਕ ਕਲਾਵਾਂ ਦੇ ਮੁਕਾਬਲਿਆਂ ਵਿੱਚ ਪਰਾਂਦਾ ਬਣਾਉਣ ਲਈ ਸਿਮਰਨ, ਕਰੋਸ਼ੀਆ ਬੁਣਾਈ ਲਈ ਪੁਸ਼ਪਿੰਦਰ ਕੌਰ, ਨਾਲਾ ਬੁਣਨ ਲਈ ਪੂਜਾ, ਪੱਖੀ ਬੁਣਨ ਲਈ ਅੰਕਿਤਾ ਅਤੇ ਛਿੱਕੂ ਬਣਾਉਣ ਲਈ ਤਨੁ ਨੇ ਇਨਾਮ ਹਾਸਲ ਕੀਤੇ।
ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਵਨੀਤਾ ਰਾਓ ਨੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਕ ਮੇਲਿਆਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਉਹ ਸਾਹਿਤ ਤੇ ਕਲਾ ਨਾਲ ਜੁੜਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦਾ ਰਹੇਗਾ, ਤਾਂ ਜੋ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਵਿਦਿਅਕ ਖੇਤਰ ਦੇ ਨਾਲ-ਨਾਲ ਕਲਾਤਮਕ ਖੇਤਰਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਸਕਣ।
📲Get App