🔥 TRENDING Drone‑borne Weapon Smuggling from Paki... નવરાત્રી વીતી ગઈ અને દિવાળી નજીક છે, પ... Heatwave Lingers in Bihar Even in Nove... Bihar MLC Elections: Voting Underway f... Indore Cop's Wife, Daughter Involved i... एसडीपीओ कुमार संजय ने जनता दरबार में आ...
23 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ''ਚ ਵੱਡੀ ਵਾਰਦਾਤ: ਪਰਿਵਾਰ ਨੂੰ ਬੇਹੋਸ਼ ਕਰ ਨੇਪਾਲੀ ਨੌਕਰ ਗਹਿਣੇ ਤੇ ਨਕਦੀ ਲੈ ਕੇ ਹੋਇਆ ਫਰਾਰ

✍️ Reporter: Shamsher Singh 🗓 23 Oct 2026, 07:58 AM 👁 16
Share: 💬 WhatsApp 📘 Facebook 𝕏 Post

ਪੰਜਾਬ ''ਚ ਵੱਡੀ ਵਾਰਦਾਤ: ਪਰਿਵਾਰ ਨੂੰ ਬੇਹੋਸ਼ ਕਰ ਨੇਪਾਲੀ ਨੌਕਰ ਗਹਿਣੇ ਤੇ ਨਕਦੀ ਲੈ ਕੇ ਹੋਇਆ ਫਰਾਰ

ਪੰਜਾਬ ''ਚ ਵੱਡੀ ਵਾਰਦਾਤ: ਪਰਿਵਾਰ ਨੂੰ ਬੇਹੋਸ਼ ਕਰ ਨੇਪਾਲੀ ਨੌਕਰ ਗਹਿਣੇ ਤੇ ਨਕਦੀ ਲੈ ਕੇ ਹੋਇਆ ਫਰਾਰ
‎Friday, Oct 23, 2026।
‎ਮੁੱਲਾਂਪੁਰ ਦਾਖਾ (need24) - ਥਾਣਾ ਦਾਖਾ ਅਧੀਨ ਪੈਂਦੇ ਪਿੰਡ ਭਨੋਹੜ ਵਿਖੇ ਨੇਪਾਲੀ ਨੌਕਰ ਵਲੋਂ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਬੇਹੋਸ਼ ਕਰਨ ਅਤੇ ਘਰੋਂ ਸੋਨਾ-ਗਹਿਣੇ ਤੇ ਨਕਦੀ ਚੋਰੀ ਕਰ ਕੇ ਫਰਾਰ ਹੋਣ ਦੀ ਗੰਭੀਰ ਵਾਰਦਾਤ ਸਾਹਮਣੇ ਆਈ ਹੈ।
‎ਜਾਣਕਾਰੀ ਅਨੁਸਾਰ ਥਰਮਲ ਪਲਾਂਟਾਂ ਦੇ ਠੇਕੇਦਾਰ ਸੋਨੂ, ਜੋ ਕਿ ਵਾਰਦਾਤ ਸਮੇਂ ਰਾਜਸਥਾਨ ਗਿਆ ਹੋਇਆ ਸੀ ਦੇ ਘਰ 4 ਦਿਨ ਪਹਿਲਾਂ ਹੀ ਰੱਖੇ ਨੇਪਾਲੀ ਨੌਕਰ ਨੇ ਰਾਤ ਦੇ ਖਾਣੇ ਵਿਚ ਨਸ਼ੀਲੀਆਂ ਗੋਲੀਆਂ ਮਿਲਾ ਦਿੱਤੀਆਂ। ਇਸ ਖਾਣੇ ਨਾਲ ਸੋਨੂ ਦੀ ਪਤਨੀ ਸਰਬਜੀਤ ਕੌਰ, ਮਾਤਾ ਬਲਜੀਤ ਕੌਰ, ਬੇਟਾ ਤੇਗਬੀਰ ਸਿੰਘ ਅਤੇ ਬੇਟੀ ਜਾਸਮੀਨ ਕੌਰ ਬੇਹੋਸ਼ ਹੋ ਗਏ। ਮੁਲਜ਼ਮ ਨੇ ਘਰ ਦੇ ਪਾਲਤੂ ਕੁੱਤਿਆਂ ਨੂੰ ਵੀ ਖਾਣੇ ’ਚ ਨਸ਼ੀਲੀਆਂ ਗੋਲੀਆਂ ਦੇ ਦਿੱਤੀਆਂ ਸਨ।
‎
‎ਪਰਿਵਾਰ ਦੇ ਬੇਹੋਸ਼ ਹੁੰਦੇ ਹੀ ਨੌਕਰ ਘਰ ਵਿਚੋਂ ਕੀਮਤੀ ਸਾਮਾਨ, ਨਕਦੀ, ਸੋਨੇ ਦੇ ਗਹਿਣੇ ਅਤੇ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ, ਜਦੋਂ ਪਰਿਵਾਰ ਦਾ ਡਰਾਈਵਰ ਘਰ ਪਹੁੰਚਿਆ। ਉਸ ਨੇ ਤੁਰੰਤ ਸਾਰਿਆਂ ਨੂੰ ਮੁੱਲਾਂਪੁਰ ਦੇ ਸਵਰਨ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।
‎
‎ਮਾਮਲੇ ਦੀ ਜਾਂਚ ਕਰ ਰਹੇ ਥਾਣਾ ਦਾਖਾ ਦੇ ਏ. ਐੱਸ. ਆਈ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਪੂਰੀ ਤਰ੍ਹਾਂ ਹੋਸ਼ ਵਿਚ ਆਉਣ ਅਤੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਹੀ ਚੋਰੀ ਹੋਈ ਨਕਦੀ ਅਤੇ ਗਹਿਣਿਆਂ ਦੀ ਅਸਲ ਕੀਮਤ ਦਾ ਪਤਾ ਲੱਗ ਸਕੇਗਾ। ਪੁਲਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਘਰੇਲੂ ਨੌਕਰ ਰੱਖਣ ਸਮੇਂ ਪੁਲਸ ਵੈਰੀਫਿਕੇਸ਼ਨ ਅਤੇ ਪਿਛੋਕੜ ਦੀ ਜਾਂਚ ਕਰਵਾਉਣ ਦੀ ਲੋੜ ਨੂੰ ਮੁੜ ਉਜਾਗਰ ਕੀਤਾ ਹੈ।
📲Get App