🔥 TRENDING IAF Chief AP Singh Completes Final Fli... Bangalore Metro Enhances Digital Card... Aditya Bhandarkar Dominates DP World P... Baby Elephant Takes First Steps in Odi... Horticulture Dept. Offers Technical Su... HAL completes successful test flight o...
22 Oct 2026•
ગુજરાતી मराठी ਪੰਜਾਬੀ বাংলা
Food

ਤਿਉਹਾਰੀ ਸੀਜ਼ਨ ਦੌਰਾਨ ‘ਹਲਦੀਰਾਮ’ ਦਾ ਕੇਸਰ ਪੇੜਾ ਜਾਂਚ ਦੇ ਘੇਰੇ ’ਚ ! ‘ਮੀਠੀ ਫੂਡਜ਼’ ਦੀ ਚਿਮਨੀ ’ਤੇ ਮਿਲੇ ਮੱਕੜੀ ਦੇ ਜਾਲ

✍️ Reporter: Shamsher Singh 🗓 22 Oct 2026, 02:52 PM 👁 13
Share: 💬 WhatsApp 📘 Facebook 𝕏 Post

ਤਿਉਹਾਰੀ ਸੀਜ਼ਨ ਦੌਰਾਨ ‘ਹਲਦੀਰਾਮ’ ਦਾ ਕੇਸਰ ਪੇੜਾ ਜਾਂਚ ਦੇ ਘੇਰੇ ’ਚ ! ‘ਮੀਠੀ ਫੂਡਜ਼’ ਦੀ ਚਿਮਨੀ ’ਤੇ ਮਿਲੇ ਮੱਕੜੀ ਦੇ ਜਾਲ

ਤਿਉਹਾਰੀ ਸੀਜ਼ਨ ਦੌਰਾਨ ‘ਹਲਦੀਰਾਮ’ ਦਾ ਕੇਸਰ ਪੇੜਾ ਜਾਂਚ ਦੇ ਘੇਰੇ ’ਚ ! ‘ਮੀਠੀ ਫੂਡਜ਼’ ਦੀ ਚਿਮਨੀ ’ਤੇ ਮਿਲੇ ਮੱਕੜੀ ਦੇ ਜਾਲ
‎Thursday, Oct 22, 2026 ।
‎ਨੈਸ਼ਨਲ ਡੈਸਕ- ਤਿਉਹਾਰਾਂ ’ਤੇ ਮਠਿਆਈਆਂ ਦੀ ਵਧਦੀ ਮੰਗ ਦੇ ਵਿਚਾਲੇ ਦਿੱਲੀ 'ਚ ਖ਼ੁਰਾਕ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਦਿੱਲੀ ਸਰਕਾਰ ਦੇ ਖ਼ੁਰਾਕ ਸੁਰੱਖਿਆ ਵਿਭਾਗ ਦੀ ਛਾਪੇਮਾਰੀ ’ਚ ਨਾਮੀ ਮਠਿਆਈ ਕਾਰੋਬਾਰੀਆਂ ਦੇ ਅਦਾਰਿਆਂ ਤੋਂ ਵੀ ਸੈਂਪਲ ਜਾਂਚ ਲਈ ਇਕੱਠੇ ਕੀਤੇ ਗਏ ਹਨ। ਮਥੁਰਾ ਰੋਡ ਸਥਿਤ ਹਲਦੀਰਾਮ ਮਾਰਕੀਟਿੰਗ ਦੇ ਕੇਸਰ ਪੇੜੇ ਦਾ ਸੈਂਪਲ ਲਿਆ ਗਿਆ ਹੈ, ਜਦਕਿ ਨਾਰਾਇਣਾ ਸਥਿਤ ‘ਮੀਠੀ ਫੂਡਜ਼’ ਦੇ ਕੰਪਲੈਕਸ ਵਿਚ ਚਿਮਨੀ ’ਤੇ ਮੱਕੜੀ ਦੇ ਜਾਲੇ ਮਿਲੇ। ਵਿਭਾਗ ਨੇ ‘ਮੀਠੀ ਫੂਡਜ਼’ ਤੋਂ ਕਾਜੂ ਬਰਫ਼ੀ ਅਤੇ ਖਜੂਰ ਬਰਫ਼ੀ ਦੇ ਸੈਂਪਲ ਵੀ ਲਏ। ਹੁਣ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲੈਬਾਰਟਰੀ ਦੀ ਰਿਪੋਰਟ ਦਾ ਇੰਤਜ਼ਾਰ ਹੈ।
‎ਜਾਣਕਾਰੀ ਮੁਤਾਬਕ ਖ਼ੁਰਾਕ ਸੁਰੱਖਿਆ ਵਿਭਾਗ ਦੀ ਨਿਰੀਖਣ ਟੀਮ ਨੂੰ ਨਾਰਾਇਣਾ ਸਥਿਤ ‘ਮੀਠੀ ਫੂਡਜ਼’ ਦੀ ਚਿਮਨੀ ’ਤੇ ਜਿੱਥੇ ਇਕ ਪਾਸੇ ਮੱਕੜੀ ਦੇ ਜਾਲੇ ਮਿਲੇ, ਉੱਥੇ ਹੀ ਦੂਜੇ ਪਾਸੇ ਕੰਪਲੈਕਸ ਵਿਚ ਕੀੜੇ-ਮਕੌੜਿਆਂ ਦੇ ਦਾਖਲੇ ਨੂੰ ਰੋਕਣ ਲਈ ਲੋੜੀਂਦੇ ਉਪਾਅ ਨਹੀਂ ਪਾਏ ਗਏ। ਇਸ ਤੋਂ ਇਲਾਵਾ ਕਰਮਚਾਰੀਆਂ ਦਾ ਨਿੱਜੀ ਸਾਮਾਨ ਰੱਖਣ ਲਈ ਵੱਖਰੇ ਤੌਰ ’ਤੇ ਨਿਰਧਾਰਤ ਜਗ੍ਹਾ ਵੀ ਨਹੀਂ ਸੀ। ਟੀਮ ਨੇ ਤਿਆਰ ਪ੍ਰੀਮਿਕਸ ਦੇ ਲੇਬਲ ਦੀ ਜਾਂਚ ਕੀਤੀ ਤਾਂ ਉਸ ’ਤੇ ਬਣਾਉਣ ਦੀ ਤਰੀਕ ਨਹੀਂ ਮਿਲੀ। ਵਿਭਾਗ ਨੇ ਇੱਥੋਂ ਕਾਜੂ ਬਰਫ਼ੀ ਅਤੇ ਖਜੂਰ ਬਰਫ਼ੀ ਦੇ ਸੈਂਪਲ ਇਕੱਠੇ ਕੀਤੇ ਹਨ। ਇਨ੍ਹਾਂ ਕਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਰੇ ਵਿਚ ਖ਼ੁਰਾਕੀ ਪਦਾਰਥਾਂ ਦੇ ਰੱਖ-ਰਖਾਅ, ਸਫ਼ਾਈ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਉੱਠੇ ਹਨ। ਹਾਲਾਂਕਿ, ਇਨ੍ਹਾਂ ਨਿਰੀਖਣ ਸਿੱਟਿਆਂ ਦੇ ਆਧਾਰ ’ਤੇ ਮਠਿਆਈਆਂ ਨੂੰ ਮਿਲਾਵਟੀ ਜਾਂ ਅਸੁਰੱਖਿਅਤ ਐਲਾਨਿਆ ਨਹੀਂ ਗਿਆ ਹੈ। ਉਤਪਾਦਾਂ ਦੀ ਗੁਣਵੱਤਾ ਦਾ ਅੰਤਿਮ ਸਿੱਟਾ ਲੈਬਾਰਟਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸ਼ਮਸ਼ੇਰ ਸਿੰਘ ਮਰਾੜ, need24news
📲Get App