🔥 TRENDING State Mandates Rainwater Harvesting in... મધવપુર‑મંગોળ‑અમદાવાદ રૂટ પર સ્લીપર બસ... ਰੂਪਨਗਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਲਾਲਪੁਰਾ... Bangalore Adopts Miyawaki Green Belt M... PET-2026 परीक्षा केंद्र का अधिकारियों... बीसलपुर पाइपलाइन से गंदे पेयजल की आपूर...
22 Oct 2026•
ગુજરાતી मराठी ਪੰਜਾਬੀ বাংলা
Agriculture

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

✍️ Reporter: Shamsher Singh 🗓 22 Oct 2026, 07:18 PM 👁 15
Share: 💬 WhatsApp 📘 Facebook 𝕏 Post

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
‎Thursday, Oct 22, 2026।
‎ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਬੇਹੱਦ ਚਿੰਤਾਨਜਕ ਰਿਪੋਰਟ ਸਾਹਮਣੇ ਆਈ ਹੈ। ਸੂਬੇ ਵਿਚ ਹੁਣ ਤੱਕ ਸਿਰਫ਼ 18.40 ਪ੍ਰਤੀਸ਼ਤ ਖੇਤਰ ਵਿਚ ਹੀ ਝੋਨੇ ਦੀ ਵਾਢੀ ਪੂਰੀ ਹੋਈ ਹੈ ਤੇ ਕਰੀਬ 82 ਫ਼ੀਸਦੀ ਖੇਤਰ ਵਿਚ ਕਟਾਈ ਅਜੇ ਬਾਕੀ ਹੈ। ਇਸ ਦੇ ਬਾਵਜੂਦ ਵੀ ਪਰਾਲੀ ਸਾੜਨ ਦੇ ਮਾਮਲੇ 400 ਤੋਂ ਪਾਰ ਪਹੁੰਚ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਵਾਢੀ ਵਧਣ ਨਾਲ ਇਹ ਘਟਨਾਵਾਂ ਹੋਰ ਵਧ ਸਕਦੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਖ਼ਤਰਨਾਕ ਰੂਪ ਤਕ ਵੱਧ ਸਕਦਾ ਹੈ।
‎ਪੰਜਾਬ ਵਿਚ ਲਗਭਗ 34 ਲੱਖ ਹੈਕਟੇਅਰ ਖੇਤਰ ਵਿਚ ਝੋਨੇ ਦੀ ਲਵਾਈ ਹੁੰਦੀ ਹੈ। ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵਧਣ ਕਾਰਨ ਕੇਂਦਰ ਅਤੇ ਰਾਜ ਸਰਕਾਰ ਦੀ ਚਿੰਤਾ ਵਧ ਗਈ ਹੈ। ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਡਰੋਨ ਰਾਹੀਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹੌਟਸਪੌਟ ਜ਼ਿਲ੍ਹਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਪਤਾ ਲਾ ਕੇ ਤੁਰੰਤ ਰੋਕਥਾਮ ਕੀਤੀ ਜਾ ਸਕੇ।
‎
‎ਪੰਜਾਬ ਦੇ ਨਾਲ-ਨਾਲ ਦਿੱਲੀ-ਐੱਨ.ਸੀ.ਆਰ. ਵਿਚ ਵੀ ਹਵਾ ਦੀ ਗੁਣਵੱਤਾ ਕਾਫ਼ੀ ਵਿਗੜ ਚੁੱਕੀ ਹੈ। ਗਾਜ਼ੀਆਬਾਦ ਵਿਚ AQI 380 ਅਤੇ ਨੋਇਡਾ ਵਿਚ 355 ਦਰਜ ਕੀਤਾ ਗਿਆ ਹੈ, ਜੋ ਕਿ 'ਬੇਹੱਦ ਖਰਾਬ' ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ (245 AQI) ਅਤੇ ਬੁਲੰਦਸ਼ਹਿਰ (204 AQI) ਦੀ ਹਵਾ ਵੀ 'ਖਰਾਬ' ਸ਼੍ਰੇਣੀ ਵਿਚ ਹੈ। ਇਸ ਕਾਰਨ ਦਿੱਲੀ ਵਿਚ GRAP-1 ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ BS-6 ਤੋਂ ਹੇਠਲੇ ਮਾਪਦੰਡਾਂ ਵਾਲੇ ਵਾਹਨਾਂ 'ਤੇ ਪਾਬੰਦੀ ਰਹੇਗੀ।
📲Get App