🔥 TRENDING Bangalore Metro Enhances Digital Card... Aditya Bhandarkar Dominates DP World P... Baby Elephant Takes First Steps in Odi... Horticulture Dept. Offers Technical Su... HAL completes successful test flight o... Visually Impaired Ganga Bai Votes in J...
22 Oct 2026•
ગુજરાતી मराठी ਪੰਜਾਬੀ বাংলা
Sports

ਤੀਰਅੰਦਾਜ਼ ਸ਼ੀਤਲ ਦੇਵੀ ਨੇ ਗੱਡੇ ਝੰਡੇ, ਕੁਝ ਘੰਟਿਆਂ ਦੇ ਵਕਫੇ 'ਚ ਜਿੱਤੇ ਦੋ ਸੋਨ ਤਮਗੇ

✍️ Reporter: Shamsher Singh 🗓 22 Oct 2026, 03:10 PM 👁 16
Share: 💬 WhatsApp 📘 Facebook 𝕏 Post

ਤੀਰਅੰਦਾਜ਼ ਸ਼ੀਤਲ ਦੇਵੀ ਨੇ ਗੱਡੇ ਝੰਡੇ, ਕੁਝ ਘੰਟਿਆਂ ਦੇ ਵਕਫੇ 'ਚ ਜਿੱਤੇ ਦੋ ਸੋਨ ਤਮਗੇ

ਤੀਰਅੰਦਾਜ਼ ਸ਼ੀਤਲ ਦੇਵੀ ਨੇ ਗੱਡੇ ਝੰਡੇ, ਕੁਝ ਘੰਟਿਆਂ ਦੇ ਵਕਫੇ 'ਚ ਜਿੱਤੇ ਦੋ ਸੋਨ ਤਮਗੇ
‎Thursday, Oct 22, 2026 ।
‎ਨਾਗੋਆ : ਭਾਰਤ ਦੀ 19 ਸਾਲਾ ਬਿਨਾ ਬਾਹਾਂ ਦੀ ਵਿਸ਼ਵ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮਹਿਲਾਵਾਂ ਦੀ ਕੰਪਾਊਂਡ ਵਿਅਕਤੀਗਤ ਸਪਰਧਾ ਵਿੱਚ ਲਗਾਤਾਰ ਦੂਜਾ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸ਼ੀਤਲ ਨੇ ਤਣਾਅਪੂਰਨ ਪਲਾਂ ਵਿੱਚ ਧੀਰਜ ਬਣਾਏ ਰੱਖਦਿਆਂ ਸਿੰਗਾਪੁਰ ਦੀ ਅਲੀਮ ਨੂਰ ਸ਼ਾਹਿਦਾ ਨੂੰ 142-139 ਨਾਲ ਮਾਤ ਦਿੱਤੀ।
‎ਮੈਚ ਦੀ ਸ਼ੁਰੂਆਤ ਵਿੱਚ ਸਿੰਗਾਪੁਰ ਦੀ ਅਲੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੇ ਦੋ ਸੈੱਟਾਂ ਤੋਂ ਬਾਅਦ 4 ਅੰਕਾਂ ਦੀ ਬੜ੍ਹਤ ਬਣਾ ਲਈ ਸੀ। ਪਰ ਸ਼ੀਤਲ ਨੇ ਜ਼ਬਰਦਸਤ ਵਾਪਸੀ ਕਰਦਿਆਂ ਅਗਲੇ ਦੋ ਸੈੱਟਾਂ ਵਿੱਚ ਲਗਾਤਾਰ 10-10 ਅੰਕ ਹਾਸਲ ਕੀਤੇ, ਜਿਸ ਵਿੱਚ 3 'X' (ਨਿਸ਼ਾਨੇ ਦੇ ਕੇਂਦਰ ਦੇ ਸਭ ਤੋਂ ਨੇੜੇ ਲੱਗਣ ਵਾਲੇ ਤੀਰ) ਵੀ ਸ਼ਾਮਲ ਸਨ। ਇਸ ਪ੍ਰਦਰਸ਼ਨ ਦੇ ਦਮ 'ਤੇ ਉਨ੍ਹਾਂ ਨੇ ਆਖ਼ਰੀ ਸੈੱਟ ਤੋਂ ਪਹਿਲਾਂ 2 ਅੰਕਾਂ ਦੀ ਲੀਡ ਹਾਸਲ ਕਰ ਲਈ। ਅੰਤਿਮ ਸੈੱਟ ਵਿੱਚ ਸ਼ੀਤਲ ਨੇ 27 ਅੰਕ (9-9 ਅੰਕ) ਬਣਾਏ, ਜਦਕਿ ਅਲੀਮ 26 ਅੰਕ ਹੀ ਬਣਾ ਸਕੀ।
‎
‎ਮੌਜੂਦਾ ਖੇਡਾਂ ਵਿੱਚ ਹਾਸਲ ਕੀਤੇ ਕੁੱਲ 3 ਤਗਮੇ
‎ਇਸ ਸਪਰਧਾ ਤੋਂ ਕੁਝ ਘੰਟੇ ਪਹਿਲਾਂ ਹੀ ਸ਼ੀਤਲ ਨੇ ਤੋਮਨ ਕੁਮਾਰ ਨਾਲ ਮਿਸ਼ਰਿਤ ਟੀਮ ਸਪਰਧਾ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੌਜੂਦਾ ਏਸ਼ੀਆਈ ਪੈਰਾ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਮਗਾ ਅਤੇ ਕੁੱਲ ਮਿਲਾ ਕੇ ਤੀਜਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਹ ਓਡੀਸ਼ਾ ਦੀ ਪਾਇਲ ਨਾਗ ਨਾਲ ਮਹਿਲਾ ਯੁਗਲ ਸਪਰਧਾ ਵਿੱਚ ਚਾਂਦੀ ਦਾ ਤਮਗਾ ਵੀ ਜਿੱਤ ਚੁੱਕੀ ਹੈ।
📲Get App