🔥 TRENDING उज्जैन जिले में पिछले 24 घंटे में औसत... તલોદ તાલુકાના મુધાસણા શક્તિકેન્દ્રમાં... Pratap Nagar sangan Gujarat Deputy CM Meets Japanese Execu... तिलक चौक, काइमोर में मातरानी का भव्य व... GMDC Declares ₹223.55 Crore Dividend f...
22 Oct 2026•
ગુજરાતી मराठी ਪੰਜਾਬੀ বাংলা
Automobile

: ਦੁਸਹਿਰੇ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਗੁਆਂਢੀਆਂ ਦੀ ਲੋਹੇ ਦੀ ਪੌੜੀ ਨੇ ਖੋਹ ਲਿਆ ਪੁੱਤ

✍️ Reporter: Shamsher Singh 🗓 21 Oct 2026, 11:21 PM 👁 9
Share: 💬 WhatsApp 📘 Facebook 𝕏 Post

: ਦੁਸਹਿਰੇ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਗੁਆਂਢੀਆਂ ਦੀ ਲੋਹੇ ਦੀ ਪੌੜੀ ਨੇ ਖੋਹ ਲਿਆ ਪੁੱਤ

ਪੰਜਾਬ : ਦੁਸਹਿਰੇ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਗੁਆਂਢੀਆਂ ਦੀ ਲੋਹੇ ਦੀ ਪੌੜੀ ਨੇ ਖੋਹ ਲਿਆ ਪੁੱਤ
‎Wednesday, Oct 21, 2026 ।
‎ਖਰੜ (need24) : ਖਰੜ ਦੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਵਿਖੇ ਦੁਸਹਿਰੇ ਵਾਲੇ ਦਿਨ ਕਰੰਟ ਲੱਗਣ ਕਾਰਨ 16 ਸਾਲਾ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਮਰਪ੍ਰੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਮੱਛਲੀ ਕਲਾਂ ਵਜੋਂ ਹੋਈ ਹੈ। ਉਹ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਘਟਨਾ ਕਾਰਨ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਪਿਤਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਤਿਉਹਾਰ ਦੇ ਦਿਨ ਹੋਣ ਕਾਰਨ ਘਰ ’ਚ ਸਾਫ਼-ਸਫ਼ਾਈ ਕੀਤੀ ਜਾ ਰਹੀ ਸੀ।
‎
‎ਇਸ ਲਈ ਉਹ ਗੁਆਂਢੀਆਂ ਕੋਲੋਂ ਲੋਹੇ ਦੀ ਪੌੜੀ ਲੈ ਕੇ ਆਏ ਸਨ। ਸਵੇਰੇ ਕਰੀਬ 8 ਵਜੇ ਜਦੋਂ ਉਨ੍ਹਾਂ ਦਾ ਪੁੱਤਰ ਸਮਰਪ੍ਰੀਤ ਸਿੰਘ ਪੌੜੀ ਵਾਪਸ ਕਰਨ ਲਈ ਘਰੋਂ ਨਿਕਲਿਆ ਤਾਂ ਪੌੜੀ ਅਚਾਨਕ ਘਰ ਦੇ ਨੇੜੇ ਲੰਘਦੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆ ਗਈ। ਇਸ ਦੌਰਾਨ ਕਰੰਟ ਲੱਗਣ ਕਾਰਨ ਸਮਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਹਾਲਤ ਗੰਭੀਰ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸੋਹਾਣਾ ਦੇ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਤਹਿਤ ਕਾਰਵਾਈ ਅਮਲ ’ਚ ਲਿਆਂਦੀ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
‎ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਰਸ਼ਪਾਲ ਸਿੰਘ ਸਾਈਕਲ 'ਤੇ ਘਰ-ਘਰ ਜਾ ਕੇ ਸਰ੍ਹੋਂ ਦਾ ਤੇਲ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਦੋ ਪੁੱਤਰ ਸਨ, ਜਿਨ੍ਹਾਂ ’ਚੋਂ ਸਮਰਪ੍ਰੀਤ ਸਿੰਘ ਛੋਟਾ ਸੀ ਅਤੇ ਉਸ ਦਾ ਵੱਡਾ ਭਰਾ 20 ਸਾਲ ਦਾ ਹੈ, ਜੋ ਪੜ੍ਹਾਈ ਕਰ ਰਿਹਾ ਹੈ। ਪਿੰਡ ਦੇ ਵਸਨੀਕ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਮੱਛਲੀ ਕਲਾਂ ਨੇ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ ਬੇਹੱਦ ਗ਼ਰੀਬ ਪਰਿਵਾਰ ਹੈ।
📲Get App