🔥 TRENDING Breaking news दशहरे के अवसर पर करौली में सड़क दुर्घट... ઉત્તર ભારતમાં ભારે હિમવર્ષા, ગુજરાતમાં... Jackie Shroff Joins Maharashtra CM Dev... Texas hits 19 million registered voter... Maharashtra CM Fadnavis, Jackie Shroff...
20 Oct 2026•
ગુજરાતી मराठी ਪੰਜਾਬੀ বাংলা
Business

ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਹਲਕੇ ਗਹਿਣਿਆਂ ਦੀ ਵਧੀ ਮੰਗ

✍️ Reporter: Shamsher Singh 🗓 20 Oct 2026, 11:55 AM 👁 15
Share: 💬 WhatsApp 📘 Facebook 𝕏 Post

ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਹਲਕੇ ਗਹਿਣਿਆਂ ਦੀ ਵਧੀ ਮੰਗ

ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਹਲਕੇ ਗਹਿਣਿਆਂ ਦੀ ਵਧੀ ਮੰਗ
‎Tuesday, Oct 20, 2026।
‎ਨਵੀਂ ਦਿੱਲੀ : ਵਧਦੀ ਮਹਿੰਗਾਈ ਅਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਨੇ ਤਿਉਹਾਰਾਂ ਅਤੇ ਵਿਆਹਾਂ ਦੀ ਖ਼ਰੀਦਦਾਰੀ ਦਾ ਰੂਪ ਬਦਲ ਦਿੱਤਾ ਹੈ। ਗਾਹਕ ਹੁਣ ਭਾਰੀ ਗਹਿਣਿਆਂ ਦੇ ਬਜਾਏ ਹਲਕੇ ਵਜ਼ਨ ਦੇ ਗਹਿਣੇ ਖ਼ਰੀਦ ਰਹੇ ਹਨ। ਕੱਪੜਿਆਂ ਦੀ ਖ਼ਰੀਦਦਾਰੀ ’ਚ ਵੀ ਮਹਿੰਗੇ ਬਦਲਾਂ ਤੋਂ ਦੂਰੀ ਬਣਾ ਕੇ ਸਸਤੇ ਉਤਪਾਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੇ ਸਰਾਫ਼ਾ ਅਤੇ ਕੱਪੜਾ ਬਾਜ਼ਾਰਾਂ ’ਚ ਗਾਹਕਾਂ ਦੀ ਬਦਲੀ ਪਸੰਦ ਦਾ ਅਸਰ ਸਾਫ਼ ਵਿਖਾਈ ਦੇਣ ਲੱਗਾ ਹੈ।
‎30 ਤੋਂ 40 ਫ਼ੀਸਦੀ ਤੱਕ ਘਟਿਆ ਸੋਨੇ ਦਾ ਵਜ਼ਨਇਕ ਰਿਪੋਰਟ ’ਚ ਦਰੀਬਾ ਦੇ ਸਰਾਫ਼ਾ ਕਾਰੋਬਾਰੀ ਮਨੀਸ਼ ਵਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਹਿਲਾਂ ਇਕ ਬਿੱਲ ’ਤੇ ਔਸਤਨ 5 ਤੋਂ 10 ਗ੍ਰਾਮ ਸੋਨੇ ਦੇ ਗਹਿਣੇ ਵਿਕਦੇ ਸਨ, ਪਰ ਹੁਣ ਗਾਹਕ 2 ਤੋਂ 5 ਗ੍ਰਾਮ ਦੇ ਗਹਿਣੇ ਖ਼ਰੀਦ ਰਹੇ ਹਨ। ਸੋਨੇ ਦੇ ਵਜ਼ਨ ਦੀ ਵਿਕਰੀ ’ਚ ਲੱਗਭਗ 30 ਤੋਂ 40 ਫ਼ੀਸਦੀ ਤੱਕ ਦਾ ਫਰਕ ਆਇਆ ਹੈ। ਹਲਕੀ ਚੇਨ, ਛੋਟੀਆਂ ਅੰਗੂਠੀਆਂ ਅਤੇ ਘੱਟ ਵਜ਼ਨ ਦੇ ਝੁਮਕੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਕੀਮਤਾਂ ਵਧਣ ਨਾਲ ਬਿੱਲ ਦੀ ਰਕਮ ’ਚ ਬਹੁਤਾ ਫਰਕ ਨਹੀਂ ਆਇਆ, ਪਰ ਗਾਹਕਾਂ ਨੂੰ ਵਜ਼ਨ ਅਤੇ ਡਿਜ਼ਾਈਨ ’ਚ ਸਮਝੌਤਾ ਕਰਨਾ ਪੈ ਰਿਹਾ ਹੈ।
📲Get App