🔥 TRENDING Fire engulfs Siwan market, AC shop cyl... Sapna Chaudhary urges artist safety ru... बिजली विभाग की लापरवाही, झूलते हाई-वोल... आंगनबाड़ी कार्यकर्ताओं के मानदेय में च... ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿ... राजस्थान की संस्कृति को देखने के लिए च...
19 Oct 2026•
ગુજરાતી मराठी ਪੰਜਾਬੀ বাংলা
Local

ਧਨੌਨੀ ਅਨਾਜ ਮੰਡੀ: ਝੋਨੇ ਦੀ ਪੂਰੀ ਅਦਾਇਗੀ ਨਾ ਹੋਣ ’ਤੇ ਕਿਸਾਨਾਂ ’ਚ ਰੋਸ

✍️ Reporter: Gaurav Sharma 🗓 19 Oct 2026, 08:31 PM 👁 14
Share: 💬 WhatsApp 📘 Facebook 𝕏 Post

ਧਨੌਨੀ ਅਨਾਜ ਮੰਡੀ: ਝੋਨੇ ਦੀ ਪੂਰੀ ਅਦਾਇਗੀ ਨਾ ਹੋਣ ’ਤੇ ਕਿਸਾਨਾਂ ’ਚ ਰੋਸ

ਧਨੌਨੀ ਅਨਾਜ ਮੰਡੀ: ਝੋਨੇ ਦੀ ਪੂਰੀ ਅਦਾਇਗੀ ਨਾ ਹੋਣ ’ਤੇ ਕਿਸਾਨਾਂ ’ਚ ਰੋਸ

ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ’ਤੇ ਨਾਜਾਇਜ਼ ਕੱਟ ਲਾਉਣ ਦੇ ਦੋਸ਼; ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪ ਕੀਤੀ ਕਾਰਵਾਈ ਦੀ ਮੰਗ

ਡੇਰਾਬੱਸੀ, 19 ਅਕਤੂਬਰ
ਧਨੌਨੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀ ਵੇਚੀ ਗਈ ਜਿਣਸ ਦੀ ਪੂਰੀ ਅਦਾਇਗੀ ਨਾ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਡੀ ਵਿੱਚ ਫ਼ਸਲ ਵੇਚਣ ਵਾਲੇ ਕਿਸਾਨਾਂ ਨੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਉੱਤੇ ਕਥਿਤ ਤੌਰ ’ਤੇ ਨਾਜਾਇਜ਼ ਕੱਟ ਲਗਾਉਣ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਕਿਸਾਨਾਂ ਦੇ ਇੱਕ ਵਫ਼ਦ ਨੇ ਤਹਿਸੀਲਦਾਰ ਵੀਰ ਕਰਨ ਸਿੰਘ ਨੂੰ ਲਿਖਤੀ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਬਣਦੀ ਪੂਰੀ ਅਦਾਇਗੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਕਿਸਾਨਾਂ ਨੇ ਦੱਸਿਆ ਕਿ ਉਹ ਛੇ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਭਾਰੀ ਖ਼ਰਚੇ ਨਾਲ ਤਿਆਰ ਕੀਤੀ ਝੋਨੇ ਦੀ ਫ਼ਸਲ ਮੰਡੀ ਵਿੱਚ ਵੇਚਣ ਲਈ ਲਿਆਉਂਦੇ ਹਨ, ਪਰ ਫ਼ਸਲ ਵਿਕਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਣਦੀ ਪੂਰੀ ਰਕਮ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਵੱਖ-ਵੱਖ ਬਹਾਨਿਆਂ ਹੇਠ ਅਦਾਇਗੀ ਵਿੱਚੋਂ ਕਟੌਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।ਕਿਸਾਨਾਂ ਨੇ ਸਵਾਲ ਉਠਾਇਆ ਕਿ ਜਦੋਂ ਸਰਕਾਰ ਵੱਲੋਂ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕੀਤਾ ਗਿਆ ਹੈ ਤਾਂ ਫਿਰ ਖ਼ਰੀਦੀ ਗਈ ਫ਼ਸਲ ਦੀ ਅਦਾਇਗੀ ਵਿੱਚੋਂ ਕੱਟ ਕਿਸ ਆਧਾਰ ’ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਪਹਿਲਾਂ ਹੀ ਮਹਿੰਗੇ ਬੀਜਾਂ, ਖਾਦਾਂ, ਦਵਾਈਆਂ ਅਤੇ ਮਜ਼ਦੂਰੀ ਕਾਰਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਕਟੌਤੀ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਗ ਪੱਤਰ ਸੌਂਪਣ ਵਾਲਿਆਂ ਵਿੱਚ ਕਿਸਾਨ ਆਗੂ ਕਰਮ ਸਿੰਘ ਕਾਰਕੌਰ, ਬਲਜਿੰਦਰ ਸਿੰਘ ਸੇਖਪੁਰਾ, ਸਤਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਕਿਸਾਨ ਸ਼ਾਮਲ ਸਨ। ਉਨ੍ਹਾਂ ਮੰਗ ਕੀਤੀ ਕਿ ਮੰਡੀ ਦੇ ਖ਼ਰੀਦ ਅਤੇ ਅਦਾਇਗੀ ਰਿਕਾਰਡ ਦੀ ਜਾਂਚ ਕਰਕੇ ਕਥਿਤ ਨਾਜਾਇਜ਼ ਕਟੌਤੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੀ ਰੋਕੀ ਗਈ ਰਕਮ ਦਿਵਾਈ ਜਾਵੇ।
📲Get App