🔥 TRENDING ನಟ ವಿನೋದ್ ರಾಜಕುಮಾರ್ ಅವರು ಸ್ವಂತ ಹಣದಿಂದ... Assam Border Village Marks Durga Puja... Assam CM Himanta Sarma Questions Akhil... New Guwahati Anchalik Puja Samiti Shor... Iranian Paper Claims Tehran May Strike... Jharkhand Engineer Becomes Rapido Driv...
18 Oct 2026•
ગુજરાતી मराठी ਪੰਜਾਬੀ বাংলা
Local

ਪਿੰਡ ਬ੍ਰਹਮਪੁਰਾ 'ਚ ਗਰੀਬ ਪਰਿਵਾਰ ਦੇ ਕਮਰੇ ਨੂੰ ਲੱਗੀ ਅੱਗ, ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ।

✍️ Reporter: Shamsher Singh 🗓 18 Oct 2026, 08:26 PM 👁 18
Share: 💬 WhatsApp 📘 Facebook 𝕏 Post

ਪਿੰਡ ਬ੍ਰਹਮਪੁਰਾ 'ਚ ਗਰੀਬ ਪਰਿਵਾਰ ਦੇ ਕਮਰੇ ਨੂੰ ਲੱਗੀ ਅੱਗ, ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ।

ਪਿੰਡ ਬ੍ਰਹਮਪੁਰਾ 'ਚ ਗਰੀਬ ਪਰਿਵਾਰ ਦੇ ਕਮਰੇ ਨੂੰ ਲੱਗੀ ਅੱਗ, ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ।
‎18oct,2026•, need24 news ,ਚੋਹਲਾ ਸਾਹਿਬ : ਪਿੰਡ 'ਚ ਇਕ ਗਰੀਬ ਪਰਿਵਾਰ ਦੇ ਕਮਰੇ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਕਾਰਨ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਹਿਲਾਂ ਹੀ ਗਰੀਬੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਘਟਨਾ ਵੱਡੀ ਮੁਸੀਬਤ ਬਣ ਕੇ ਸਾਹਮਣੇ ਆਈ ਹੈ। ਹਾਲਾਤ ਇਹ ਹਨ ਕਿ ਪਰਿਵਾਰ ਕੋਲ ਘਰੇਲੂ ਵਰਤੋਂ ਦੀਆਂ ਜ਼ਰੂਰੀ ਵਸਤਾਂ ਵੀ ਨਹੀਂ ਬਚੀਆਂ।
‎ਪੀੜਤ ਹੀਰਾ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਪਿੰਡ ਵਿਚ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਜਦਕਿ ਉਸ ਦੀ ਪਤਨੀ ਵੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰਦੀ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਬੇਹੱਦ ਮਾੜੀ ਹੈ ਤੇ ਰੋਜ਼ਾਨਾ ਘਰ ਦਾ ਖ਼ਰਚਾ ਚਲਾਉਣਾ ਵੀ ਉਨ੍ਹਾਂ ਲਈ ਮੁਸ਼ਕਿਲ ਬਣਿਆ ਹੋਇਆ ਹੈ।ਹੀਰਾ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ 'ਤੇ ਗਏ ਹੋਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਕਮਰੇ 'ਚ ਅੱਗ ਲੱਗ ਗਈ ਹੈ।
‎
‎ਸੂਚਨਾ ਮਿਲਦਿਆਂ ਹੀ ਜਦੋਂ ਉਹ ਘਰ ਪਹੁੰਚੇ ਤਾਂ ਕਮਰੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਕਾਰਨ ਫਰਿੱਜ, ਅਲਮਾਰੀ, ਟੀਵੀ, ਬੱਚਿਆਂ ਦੀਆਂ ਕਿਤਾਬਾਂ, ਸਕੂਲ ਬੈਗ ਅਤੇ ਹੋਰ ਘਰੇਲੂ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ।ਘਰ ਦਾ ਸਾਮਾਨ ਸੜ ਜਾਣ ਕਾਰਨ ਹੁਣ ਉਨ੍ਹਾਂ ਨੂੰ ਮੁੜ ਤੋਂ ਘਰੇਲੂ ਲੋੜਾਂ ਪੂਰੀਆਂ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੀ ਚਿੰਤਾ ਸਤਾ ਰਹੀ ਹੈ। ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਹੀਰਾ ਸਿੰਘ ਲਈ ਇਨ੍ਹਾਂ ਨੁਕਸਾਨ ਸਹਿਣਾ ਬੇਹੱਦ ਔਖਾ ਹੋ ਗਿਆ ਹੈ।-----------ਬਾਕਸ - ਪੀੜਤ ਪਰਿਵਾਰ ਨੇ ਮਦਦ ਦੀ ਕੀਤੀ ਅਪੀਲਪੀੜਤ ਪਰਿਵਾਰ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾੜੀ ਆਰਥਿਕ ਹਾਲਤ ਨੂੰ ਦੇਖਦਿਆਂ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਘਰ ਦਾ ਜ਼ਰੂਰੀ ਸਾਮਾਨ ਮੁੜ ਖਰੀਦ ਸਕਣ ਤੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰ ਸਕਣ। ਪਰਿਵਾਰ ਨੂੰ ਉਮੀਦ ਹੈ ਕਿ ਮੁਸ਼ਕਿਲ ਦੀ ਇਸ ਘੜੀ 'ਚ ਸਮਾਜ ਦੇ ਸਮਰੱਥ ਲੋਕ ਤੇ ਸੰਸਥਾਵਾਂ ਉਨ੍ਹਾਂ ਦੀ ਬਾਂਹ ਫੜਨ ਲਈ ਅੱਗੇ ਆਉਣਗੀਆਂ।
📲Get App