🔥 TRENDING व्यवस्था उन जैसे हजारों सामान्य नागरिक... कर्ज वसूली के उत्पीड़न के खिलाफ सुप्री... पटना में 'कुम्हरार सेवा सहायता पोर्टल'... નારણપર બસ સ્ટેશન પાસે માદક પદાર્થોના ખ... જનઉપયોગી પંચવટી વિકાસ કેન્દ્રનું લોકાર... बांधकाम कामगारांसाठी वारस नोंद आणि बँक...
17 Oct 2026•
ગુજરાતી मराठी ਪੰਜਾਬੀ বাংলা
ਜੰਡਿਆਲਾ ਗੁਰੂ ਦੇ ਗਹਿਰੀ ਮੰਡੀ 'ਚ ਅੰਨ੍ਹੇਵਾਹ ਫਾਇਰਿੰਗ, ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਲੱਗੀ ਗੋਲੀ
Crime

ਜੰਡਿਆਲਾ ਗੁਰੂ ਦੇ ਗਹਿਰੀ ਮੰਡੀ 'ਚ ਅੰਨ੍ਹੇਵਾਹ ਫਾਇਰਿੰਗ, ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਲੱਗੀ ਗੋਲੀ

✍️ Reporter: Shamsher Singh 🗓 17 Oct 2026, 06:35 PM 👁 11
Share: 💬 WhatsApp 📘 Facebook 𝕏 Post

ਜੰਡਿਆਲਾ ਗੁਰੂ ਦੇ ਗਹਿਰੀ ਮੰਡੀ 'ਚ ਅੰਨ੍ਹੇਵਾਹ ਫਾਇਰਿੰਗ, ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਲੱਗੀ ਗੋਲੀ

ਜੰਡਿਆਲਾ ਗੁਰੂ ਦੇ ਗਹਿਰੀ ਮੰਡੀ 'ਚ ਅੰਨ੍ਹੇਵਾਹ ਫਾਇਰਿੰਗ, ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਲੱਗੀ ਗੋਲੀ
‎Saturday, Oct 17, 2026 ।
ਨੀਡ24 ‎,ਜੰਡਿਆਲਾ ਗੁਰੂ: ਜੰਡਿਆਲਾ ਗੁਰੂ ਤੋਂ ਇਕ ਹੋਰ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਕਿ ਗਹਿਰੀ ਮੰਡੀ ਮੇਨ ਬਾਜ਼ਾਰ 'ਚ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਤਾਬੜਤੋੜ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੌਰਾਨ ਚਾਹ ਦੀ ਦੁਕਾਨ ਚਲਾਉਣ ਵਾਲੇ 19 ਸਾਲਾ ਨੌਜਵਾਨ ਜੋਬਨਜੀਤ ਸਿੰਘ ਦੇ ਪੈਰ 'ਚ ਗੋਲੀ ਲੱਗ ਗਈ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
‎ਪੁਲਸ ਨੂੰ ਦਿੱਤੇ ਬਿਆਨ 'ਚ ਜ਼ਖਮੀ ਦੇ ਪਿਤਾ ਨੇ ਦੱਸਿਆ ਕਿ ਉਹ ਖੁਦ ਸੜਕ ਪਾਰ ਕਰ ਰਿਹਾ ਸੀ ਅਤੇ ਇਸੇ ਦੌਰਾਨ ਦੇਵੀਦਾਸਪੁਰ ਦਾ ਰਹਿਣ ਵਾਲਾ ਰਾਹੁਲ ਨਾਂ ਦਾ ਨੌਜਵਾਨ ਤੇਜ਼ ਰਫ਼ਤਾਰ ਕਾਰ 'ਚ ਆਇਆ ਅਤੇ ਹਾਰਨ ਮਾਰ ਕੇ ਗਾਲੀ-ਗਲੋਚ ਕਰਨ ਲੱਗਾ। ਉਸ ਨੇ ਦੱਸਿਆ ਕਿ ਮੇਰੀ ਲੱਤ 'ਚ ਸਰੀਆ ਪਿਆ ਹੋਣ ਕਰਕੇ ਹੌਲੀ ਚੱਲਣ ਦੀ ਗੱਲ ਕਹੀ ਗਈ ਤਾਂ ਉਸ ਨੇ ਅੰਨ੍ਹੇਵਾਹ 4 ਤੋਂ 5 ਫਾਇਰ ਕਰ ਦਿੱਤੇ। ਜਿਸ ਕਾਰਨ ਇਕ ਗੋਲੀ ਜੋਬਨਜੀਤ (ਪੁੱਤਰ) ਦੇ ਪੈਰ ਵਿਚ ਜਾ ਲੱਗੀ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ  ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
📲Get App