Business
ਈਥੇਨੌਲ ਉਤਪਾਦਨ 'ਚ ਖੰਡ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ, ਕੇਂਦਰ ਸਰਕਾਰ ਨੇ ਜਾਰੀ ਕੀਤਾ ਹੁਕਮ।

ਮੁੰਬਈ: ਕੇਂਦਰ ਸਰਕਾਰ ਨੇ ਸਪਲਾਈ ਸਾਲ 2026-27 ਲਈ ਈਥੇਨੌਲ ਦੇ ਉਤਪਾਦਨ ਵਿੱਚ ਖੰਡ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਤਹਿਤ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਨਵੇਂ ਟੈਂਡਰ ਵਿੱਚ ਗੰਨੇ ਦੇ ਰਸ, ਖੰਡ ਦੇ ਸ਼ਰਬਤ ਅਤੇ ਬੀ-ਹੈਵੀ ਮੋਲੇਸਿਸ (ਗੁੜ ਦੀ ਚਾਸ਼ਨੀ) ਤੋਂ ਤਿਆਰ ਕੀਤੇ ਜਾਣ ਵਾਲੇ ਈਐਥੇਨੌਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਜਾਰੀ ਟੈਂਡਰ ਅਨੁਸਾਰ, ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਪਲਾਈ ਸਾਲ ਲਈ 1,100 ਕਰੋੜ ਲੀਟਰ ਈਥੇਨੌਲ ਦੀ ਖਰੀਦ ਵਾਸਤੇ ਬੋਲੀਆਂ ਮੰਗੀਆਂ ਹਨ।
ਹੁਣ ਈਥੇਨੌਲ ਉਤਪਾਦਕ ਮੱਕੀ, ਟੁੱਟੇ ਚੌਲ ਅਤੇ ਭਾਰਤੀ ਖੁਰਾਕ ਨਿਗਮ (FCI) ਕੋਲ ਮੌਜੂਦ ਵਾਧੂ ਚੌਲਾਂ ਤੋਂ ਈਥੇਨੌਲ ਤਿਆਰ ਕਰਨ ਲਈ ਬੋਲੀ ਲਗਾ ਸਕਣਗੇ।
ਘੱਟ ਮੀਂਹ ਪੈਣ ਕਾਰਨ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਗੰਨੇ ਦੇ ਉਤਪਾਦਨ 'ਤੇ ਅਸਰ ਪੈਣ ਦਾ ਖ਼ਦਸ਼ਾ ਹੈ। ਇਸ ਕਾਰਨ ਖੰਡ ਦੀਆਂ ਕੀਮਤਾਂ 'ਤੇ ਦਬਾਅ ਵਧ ਗਿਆ ਹੈ।
ਸਰਕਾਰ ਇਹ ਕਦਮ ਦੇਸ਼ ਵਿੱਚ ਖੰਡ ਦੀ ਘਰੇਲੂ ਸਪਲਾਈ ਵਧਾਉਣ ਅਤੇ ਇਸ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਦੇ ਉਦੇਸ਼ ਨਾਲ ਚੁੱਕ ਰਹੀ ਹੈ।