🔥 TRENDING mathura vrindavan मथुरा में दीपावली से... Heavy Snowfall Triggers Landslide Warn... Five dead, three injured in car‑tree c... Political Contest Intensifies in Uttar... Police Reveal Wife Knew Husband’s Moti... Journalists Hold Angry Protest in Amri...
17 Oct 2026•
ગુજરાતી मराठी ਪੰਜਾਬੀ বাংলা
Lifestyle

ਭਿਆਨਕ ਹਾਦਸਾ: ਕਾਰ-ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ, ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਗੰਭੀਰ ਜ਼ਖ਼ਮੀ।

✍️ Reporter: Shamsher Singh 🗓 17 Oct 2026, 11:58 AM 👁 19
Watch on: ▶️ YouTube
Share: 💬 WhatsApp 📘 Facebook 𝕏 Post

ਭਿਆਨਕ ਹਾਦਸਾ: ਕਾਰ-ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ, ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਗੰਭੀਰ ਜ਼ਖ਼ਮੀ।

ਭਿਆਨਕ ਹਾਦਸਾ: ਕਾਰ-ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ, ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਗੰਭੀਰ ਜ਼ਖ਼ਮੀ।
ਸ਼ਮਸ਼ੇਰ ਸਿੰਘ ਮਰਾੜ‎, ਨੀਡ24, ਸ੍ਰੀ ਮੁਕਤਸਰ ਸਾਹਿਬ: ਪਿੰਡ ਭੂੰਦੜ ਤੇ ਮਹਿਰਾਜ ਵਾਲਾ ਦੀ ਦਾਣਾ ਮੰਡੀ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ।
‎ਮ੍ਰਿਤਕਾਂ ਦੀ ਪਛਾਣ ਵੀਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਰਾਣੀ ਵਾਸੀ ਗੋਨੇਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
‎ਹਾਦਸਾ ਮਾਰੂਤੀ ਸੁਜ਼ੂਕੀ ਐਸਟੀਲੋ ਕਾਰ (ਪੀਬੀ 53 ਈ 3184) ਅਤੇ ਪਲਟੀਨਾ ਮੋਟਰਸਾਈਕਲ (ਪੀਬੀ 30 ਏਬੀ 3110) ਵਿਚਾਲੇ ਹੋਇਆ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਏ ਹਨ।
‎
‎ਕਾਰ ਸਵਾਰ ਤਰੁਣ ਪੋਪਲੀ, ਉਨ੍ਹਾਂ ਦੀ ਮਾਤਾ ਰਾਜ ਰਾਣੀ ਅਤੇ ਪੁੱਤਰ ਅਭਿਗਿਆਨ ਵਾਸੀ ਮਹਾਂਵੀਰ ਨਗਰ, ਮਲੋਟ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਪਰਗਟ ਸਿੰਘ ਨੇ ਟੀਮ ਮੈਂਬਰਾਂ ਦਵਿੰਦਰ ਸਿੰਘ ਤੇ ਅਮਨਦੀਪ ਸਿੰਘ ਨਾਲ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ।
‎ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਕੋਟਭਾਈ ਦੇ ਐੱਸਆਈ ਜਗਦੀਸ਼ ਸਿੰਘ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
📲Get App