🔥 TRENDING 75-year-old from Uttar Pradesh Engaged... IDFC બેંકનો 52,878 કરોડ રૂપિયામાં સોદો... Special Summary Revision of Voter List... UP Board Extends Deadline for 5,905 Sc... Jeetu Patwari Launches 45-Day Anti‑Vot... Four Youths Arrested in Gwalior Murder...
17 Oct 2026•
ગુજરાતી मराठी ਪੰਜਾਬੀ বাংলা
ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ
Viral & Trending

ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

✍️ Reporter: Shamsher Singh 🗓 17 Oct 2026, 06:12 PM 👁 16
Share: 💬 WhatsApp 📘 Facebook 𝕏 Post

ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ
‎Saturday, Oct 17, 2026 ।
‎ਜਲੰਧਰ (ਨੀਡ24)–ਜਲੰਧਰ ਸ਼ਹਿਰ ਦੇ ਚੌਕਾਂ ਤੋਂ ਅਸੀਂ ਅਕਸਰ ਨਿਕਲਦੇ ਹਾਂ। ਚੌਕਾਂ ’ਤੇ ਪੈਸੇ ਮੰਗਣ ਵਾਲਿਆਂ ਦੀ ਹਾਲਤ ਵੇਖ ਤਰਸ ਖਾ ਕੇ ਉਨ੍ਹਾਂ ਨੂੰ 10 ਜਾਂ 20 ਰੁਪਏ ਦੇ ਦਿੰਦੇ ਹਾਂ ਤਾਂ ਕਿ ਉਹ ਆਪਣਾ ਢਿੱਡ ਭਰ ਸਕਣ ਪਰ ਇਨ੍ਹਾਂ ਪੈਸੇ ਮੰਗਣ ਵਾਲਿਆਂ ਦੇ ਪਿੱਛੇ ਇਕ ਵੱਡਾ ਨੈੱਟਵਰਕ ਕੰਮ ਕਰ ਰਿਹਾ ਹੈ, ਜੋ ਇਨ੍ਹਾਂ ਲੋਕਾਂ ਦੇ ਚੌਕ ਚੁਣਦਾ ਹੈ ਅਤੇ ਫਿਰ ਉਨ੍ਹਾਂ ਚੌਕਾਂ ’ਤੇ ਭੀਖ ਮੰਗਣ ਤੋਂ ਪਹਿਲਾਂ ਐਡਵਾਂਸ ਵਿਚ ਇਕ ਹਜ਼ਾਰ ਰੁਪਏ ਲੈਂਦਾ ਹੈ। ਇਨ੍ਹਾਂ ਭਿਖਾਰੀਆਂ ਵਿਚ ਭੇਸ ਬਦਲ ਕੇ ਪੈਸੇ ਮੰਗਣ ਵਾਲੇ ਵੀ ਸ਼ਾਮਲ ਹਨ।
‎
‎ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ। ਇਸ ਨੌਜਵਾਨ ਨੇ ਕਪੂਰਥਲਾ ਚੌਕ ਵਿਚ ਭੇਸ ਬਦਲ ਕੇ ਲੋਕਾਂ ਤੋਂ ਪੈਸੇ ਮੰਗਣ ਵਾਲੇ ਵਿਅਕਤੀ ਨਾਲ ਗੱਲ ਕੀਤੀ ਅਤੇ ਸਾਰੀ ਗੱਲ ਵੀਡੀਓ ਵਿਚ ਰਿਕਾਰਡ ਕਰ ਲਈ। ਭੇਸ ਬਦਲ ਕੇ ਪੈਸੇ ਮੰਗਣ ਵਾਲੇ ਵਿਅਕਤੀ ਦੇ ਨਾਲ ਵ੍ਹੀਲਚੇਅਰ ’ਤੇ ਵੀ ਇਕ ਵਿਅਕਤੀ ਬੈਠਾ ਸੀ। ਵੀਡੀਓ ਬਣਾਉਣ ਵਾਲੇ ਨਾਲ ਗੱਲਾਂ ਕਰਦੇ-ਕਰਦੇ ਔਰਤਾਂ ਦੇ ਕੱਪੜੇ ਪਹਿਨੇ ਵਿਅਕਤੀ ਨੇ ਕਿਹਾ ਕਿ ਉਹ 4 ਲੋਕ ਚੌਕ (ਕਪੂਰਥਲਾ ਚੌਕ) ’ਤੇ ਹਨ। 2 ਇਕ ਸਾਈਡ ਖੜ੍ਹੇ ਰਹਿੰਦੇ ਹਨ ਤਾਂ ਅਸੀਂ 2 ਦੂਜੀ ਸਾਈਡ। ਚਾਰਾਂ ਨੂੰ ਪੈਸੇ ਮੰਗਣ ਲਈ ਹਰ ਰੋਜ਼ ਇਕ-ਇਕ ਹਜ਼ਾਰ ਰੁਪਿਆ ਦੇਣਾ ਪੈਂਦਾ ਹੈ।
‎ਪੈਸੇ ਮੰਗਣ ਵਾਲੇ ਨੇ ਇਹ ਵੀ ਦੱਸਿਆ ਕਿ ਪਹਿਲਾਂ ਉਨ੍ਹਾਂ ਤੋਂ 500 ਰੁਪਿਆ ਪ੍ਰਤੀ ਦਿਨ ਲਿਆ ਜਾਂਦਾ ਸੀ ਪਰ ਹੁਣ ਫ਼ੀਸ 1000 ਰੁਪਏ ਕਰ ਦਿੱਤੀ ਗਈ ਹੈ। ਯਾਨੀ ਜੇਕਰ ਚੌਕ ਵਿਚ 4 ਲੋਕ ਪੈਸੇ ਮੰਗ ਰਹੇ ਹਨ ਤਾਂ ਉਨ੍ਹਾਂ ਨੂੰ ਇਕ ਚੌਕ ਦੇ ਚਾਰ ਹਜ਼ਾਰ ਰੁਪਏ ਦੇਣੇ ਹੀ ਪੈਣਗੇ। ਇਹ ਵੀ ਸਾਫ਼ ਨਹੀਂ ਹੈ ਕਿ ਉਨ੍ਹਾਂ ਤੋਂ ਮਜਬੂਰੀ ਵਿਚ ਭੀਖ ਮੰਗਵਾਈ ਜਾਂਦੀ ਹੈ ਜਾਂ ਫਿਰ ਉਹ ਪੇਸ਼ੇਵਰ ਲੋਕ ਹਨ। ਪੈਸੇ ਮੰਗਣ ਵਾਲੇ ਵਿਅਕਤੀ ਨੇ ਇਹ ਵੀ ਕਬੂਲਿਆ ਕਿ ਪੂਰੇ ਸ਼ਹਿਰ ਨੂੰ ਵੰਡਿਆ ਗਿਆ ਹੈ।
📲Get App