🔥 TRENDING দমদম বিমানবন্দরে নামলেন স্বরাষ্ট্র মন্... Minister Goyal Inaugurates National St... Mumbai to tackle Himachal Pradesh on t... Punjab Drug Dept Seizes Multi‑Lakh Nar... શામળાજી નજીક આશીર્વાદ હોટલમાં થયેલા હુ... जहानाबाद के मखदूमपुर में प्रशासन द्वार...
17 Oct 2026•
ગુજરાતી मराठी ਪੰਜਾਬੀ বাংলা
Religion

ਸੰਸਾਰਪੁਰ ਵਿੱਚ ਜੈ ਮਾਂ ਵੈਈਂ ਸ਼ਨੂੰ ਕਲੱਬ ਵੱਲੋਂ ਸ਼ਾਨਦਾਰ ਜਾਗਰਣ ਦਾ ਆਯੋਜਨ

✍️ Reporter: Inderjit Singh 🗓 17 Oct 2026, 10:22 PM 👁 19
Watch on: ▶️ YouTube
Share: 💬 WhatsApp 📘 Facebook 𝕏 Post

ਸੰਸਾਰਪੁਰ ਵਿਖੇ ਜੈ ਮਾਂ ਵੈਈਂ ਸ਼ਨੂੰ ਕਲੱਬ ਵੱਲੋਂ ਇੱਕ ਸ਼ਾਨਦਾਰ ਜਾਗਰਣ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।

ਸੰਸਾਰਪੁਰ ਵਿਖੇ ਜੈ ਮਾਂ ਵੈਈਂ ਸ਼ਨੂੰ ਕਲੱਬ ਵੱਲੋਂ ਇੱਕ ਧਾਰਮਿਕ ਜਾਗਰਣ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪਿੰਡ ਵਾਸੀਆਂ ਅਤੇ ਸਮੂਹ ਜਾਗਰਣ ਟੀਮ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਜਾਗਰਣ ਦੌਰਾਨ ਪ੍ਰਦੀਪ ਸੋਨਾ, ਰਾਜਦੀਪ, ਸਾਬੀ, ਗੁਰਪ੍ਰੀਤ ਸਿੰਘ, ਅਵਤਾਰ ਸ਼ਰਮਾ, ਸੁੱਖਵਿੰਦਰ, ਹਰਪ੍ਰੀਤ ਮਨੀ ਅਤੇ ਹੋਰ ਸਾਥੀਆਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਰਾਜਵਿੰਦਰ ਕੌਰ ਥੀਆਰਾ ਅਤੇ ਵਾਰਡ ਨੰਬਰ 15 ਦੇ ਕੌਂਸਲਰ ਅਤੇ ਬਲਾਕ ਪ੍ਰਧਾਨ ਰਾਜੇਸ਼ ਪੱਟੀ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।

ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਾਮਲ ਹੋ ਕੇ ਭਜਨ-ਕੀਰਤਨ ਦਾ ਆਨੰਦ ਮਾਣਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
📲Get App