🔥 ट्रेंडिंग मध्यप्रदेश कांग्रेस में लौटने को 600 स... बीदर: भारत-वेस्टइंडीज मैच पर क्रिकेट स... पाड़ली पंचायत में विकास को प्राथमिकता... ભીમાસરમાં સ્ટેટ મોનીટરીંગ સેલનો દારૂના... बीदर जिले में 'अक्क ಪಡೆ' द्वारा छात्रा... मेला प्रबंधक सतीश त्रिपाठी ने किया स्व...
15 अक्टू. 2026•
ગુજરાતી मराठी ਪੰਜਾਬੀ বাংলা
अपराध

ਕੁੱਤਿਆਂ ਦੇ ਭੌਂਕਣ ਕਾਰਨ ਪਸ਼ੂ ਚੋਰੀ ਦੀ ਕੋਸ਼ਿਸ਼ ਨਾਕਾਮ; ਗੱਡੀ ਅਤੇ ਦੋ ਮੱਝਾਂ ਛੱਡ ਕੇ ਚੋਰ ਫ਼ਰਾਰ

✍️ रिपोर्टर: Gaurav Sharma 🗓 15 अक्टू. 2026, 02:19 PM 👁 16
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਕੁੱਤਿਆਂ ਦੇ ਭੌਂਕਣ ਕਾਰਨ ਪਸ਼ੂ ਚੋਰੀ ਦੀ ਕੋਸ਼ਿਸ਼ ਨਾਕਾਮ; ਗੱਡੀ ਅਤੇ ਦੋ ਮੱਝਾਂ ਛੱਡ ਕੇ ਚੋਰ ਫ਼ਰਾਰ

ਪਸ਼ੂ ਚੋਰੀ ਕਰਨ ਆਏ ਅਣਪਛਾਤੇ ਚੋਰਾਂ ਦੇ ਮਨਸੂਬਿਆਂ ’ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਕੁੱਤਿਆਂ ਦੇ ਲਗਾਤਾਰ ਭੌਂਕਣ ਕਾਰਨ ਪਸ਼ੂ ਮਾਲਕ ਦੀ ਅੱਖ ਖੁੱਲ੍ਹ ਗਈ। ਚੋਰਾਂ ਨੂੰ ਦੇਖ ਕੇ ਪਸ਼ੂ ਮਾਲਕ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਆਪਣੀ ਗੱਡੀ ਅਤੇ ਚੋਰੀ ਕੀਤੀਆਂ ਦੋ ਮੱਝਾਂ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਘਟਨਾ ਪਿੰਡ ਮੀਰਪੁਰ ਨੇੜੇ ਵਾਪਰੀ, ਜਿੱਥੇ ਚੋਰਾਂ ਵੱਲੋਂ ਇੱਕ ਡੇਅਰੀ ਪਾਲਕ ਗੁਜਰ ਕਿਸਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਲਖਵਿੰਦਰ ਸਿੰਘ
ਨੇ ਦੱਸਿਆ ਕਿ ਪਿੰਡ ਮੀਰਪੁਰ ਦੇ ਰਹਿਣ ਵਾਲੇ ਰਮੇਸ਼ ਦੀਆਂ ਦੋ ਮੱਝਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਢਾਈ ਵਜੇ ਚੋਰ ਪਸ਼ੂਆਂ ਦੇ ਵਾੜੇ ਵਿੱਚ ਪਹੁੰਚੇ ਅਤੇ ਉੱਥੋਂ ਦੋ ਮੱਝਾਂ ਨੂੰ ਬਾਹਰ ਕੱਢ ਕੇ ਆਪਣੇ ਨਾਲ ਲਿਆਂਦੀ ਗੱਡੀ ਵਿੱਚ ਲੱਦਣ ਲੱਗੇ। ਇਸੇ ਦੌਰਾਨ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਡੇਅਰੀ ਵਿੱਚ ਮੌਜੂਦ ਵਿਅਕਤੀ ਦੀ ਨੀਂਦ ਖੁੱਲ੍ਹ ਗਈ। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਕੁਝ ਅਣਪਛਾਤੇ ਵਿਅਕਤੀ ਮੱਝਾਂ ਨੂੰ ਗੱਡੀ ਵਿੱਚ ਲੱਦ ਰਹੇ ਸਨ। ਉਸ ਵੱਲੋਂ ਤੁਰੰਤ ਰੌਲਾ ਪਾਉਣ ’ਤੇ ਚੋਰਾਂ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਉਹ ਫੜੇ ਜਾਣ ਦੇ ਡਰੋਂ ਗੱਡੀ ਅਤੇ ਦੋਵੇਂ ਮੱਝਾਂ ਉੱਥੇ ਹੀ ਛੱਡ ਕੇ ਭੱਜ ਨਿਕਲੇ। ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਵੱਲੋਂ ਚੋਰਾਂ ਦੀ ਛੱਡੀ ਗਈ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ। ਪੁਲਿਸ ਹੁਣ ਗੱਡੀ ਦੇ ਵੇਰਵਿਆਂ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਜੇਕਰ ਸਮੇਂ ਸਿਰ ਕੁੱਤਿਆਂ ਦੇ ਭੌਂਕਣ ਕਾਰਨ ਪਸ਼ੂ ਮਾਲਕ ਦੀ ਅੱਖ ਨਾ ਖੁੱਲ੍ਹਦੀ ਤਾਂ ਚੋਰ ਦੋਵੇਂ ਮੱਝਾਂ ਲੈ ਕੇ ਫ਼ਰਾਰ ਹੋ ਸਕਦੇ ਸਨ।
📲Get App