🔥 TRENDING बलिया: पूर्व विधायक शिव शंकर चौहान ने... स्पॅम कॉल्सपासून सुटका: १ नोव्हेंबरपास... Theft suspect from Bantwal, on the run... Sukhna Lake in Chandigarh Declared Ram... Tribal Protest in Bhopal Over Destruct... বাগনান বাসস্ট্যান্ডের পুজো নজর কেড়ে ন...
15 Oct 2026•
ગુજરાતી मराठी ਪੰਜਾਬੀ বাংলা
Politics

ਪਰਵਿੰਦਰ ਝੋਟਾ ਕਤਲ ਮਾਮਲੇ 'ਤੇ ਸਰਕਾਰ 'ਤੇ ਭੜਕੀ ਹਰਸਿਮਰਤ ਬਾਦਲ, ਮੁੱਖ ਮੰਤਰੀ ਤੇ ਡੀਜੀਪੀ ਦਾ ਮੰਗਿਆ ਅਸਤੀਫ਼ਾ।,

✍️ Reporter: Shamsher Singh 🗓 15 Oct 2026, 09:56 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲ ਮਾਮਲੇ 'ਤੇ ਸਰਕਾਰ 'ਤੇ ਭੜਕੀ ਹਰਸਿਮਰਤ ਬਾਦਲ, ਮੁੱਖ ਮੰਤਰੀ ਤੇ ਡੀਜੀਪੀ ਦਾ ਮੰਗਿਆ ਅਸਤੀਫ਼ਾ।,

: ਪਰਵਿੰਦਰ ਝੋਟਾ ਕਤਲ ਮਾਮਲੇ 'ਤੇ ਸਰਕਾਰ 'ਤੇ ਭੜਕੀ ਹਰਸਿਮਰਤ ਬਾਦਲ, ਮੁੱਖ ਮੰਤਰੀ ਤੇ ਡੀਜੀਪੀ ਦਾ ਮੰਗਿਆ ਅਸਤੀਫ਼ਾ।, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਸਿਆਸਤਦਾਨਾਂ ਤੇ ਪੁਲਿਸ ਦਰਮਿਆਨ ਗੰਢ ਤੁੱਪ ਦੇ ਖਿਲਾਫ ਕਾਰਵਾਈ ਕਰ ਕੇ ਨਸ਼ਾ ਮਾਫੀਆ ਦੇ ਖਤਮ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਨਸ਼ਾ ਤਸਕਰੀ ਨੂੰ ਨਕੇਲ ਪਾਉਣ ਵਿਚ ਅਸਫਲਤਾ ਲਈ ਅਸਤੀਫਾ ਦੇਣਾ ਚਾਹੀਦਾ ਹੈ।ਬਾਦਲ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਝੋਟਾ ਦੇ ਕਤਲ ਦੀ ਜਾਂਚ ਸੀਬੀਆਈ ਨੂੰ ਸੌਂਪਣ ਸਮੇਤ ਹਰ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਹਾਲੇ ਤੱਕ ਇਹ ਨਹੀਂ ਦੱਸ ਸਕੀ ਕਿ ਮਾਨਸਾ ਦੇ ਐੱਸਐੱਸਪੀ ਨੇ 2024 ਵਿਚ ਕਾਤਲ ਅਸ਼ਵਨੀ ਕੁਮਾਰ ਨੂੰ ਪਿਸਤੌਲ ਦਾ ਲਾਇਸੈਂਸ ਕਿਵੇਂ ਦਿੱਤਾ ਜਦੋਂ ਕਿ ਉਸਦੇ ਮੈਡੀਕਲ ਸਟੋਰ 'ਤੇ 10 ਵਾਰ ਛਾਪੇ ਵੱਜੇ ਤੇ ਉਸਨੂੰ 2023 ਵਿਚ ਗੈਰ ਕਾਨੂੰਨੀ ਨਸ਼ੇ ਵੇਚਣ ਲਈ ਜੇਲ੍ਹ ਵੀ ਭੇਜਿਆ ਗਿਆ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜਿਸਨੇ ਝੋਟਾ ਦੇ ਪਿਤਾ ਭੀਮ ਸਿੰਘ ਦੀ ਅਪੀਲ 'ਤੇ ਪੰਜਾਬ ਬੰਦ ਦੀ ਹਮਾਇਤ ਕੀਤੀ, ਨੇ ਕਿਹਾ ਕਿ ਉਹ ਦੁਖੀ ਪਿਤਾ ਦੀਆਂ ਸਾਰੀਆਂ ਮੰਗਾ ਚੁੱਕੇਗਾ ਤੇ ਪੰਜਾਬੀਆਂ ਨਾਲ ਡੱਟ ਕੇ ਖੜ੍ਹਾ ਹੋਵੇਗਾ
📲Get App