🔥 TRENDING वैश्विक समाचार प्रेस ने स्थानीय कार्यक... वाराणसी में आयुष मंत्रालय का गठिया उपच... Highly Anticipated 'Street Fighter' Ac... Influencer Arrested in Kerala MDMA Dru... Three Indian Nationals Fatally Burned... फारबिसगंज: अतिक्रमण के कारण ट्रैक्टर ग...
16 Oct 2026•
ગુજરાતી मराठी ਪੰਜਾਬੀ বাংলা
Agriculture

ਕਿਸਾਨਾਂ ਲਈ ਮਾੜੀ ਖ਼ਬਰ! ਪੰਜਾਬ 'ਚ ਅੱਜ ਤੋਂ ਦੋ ਦਿਨਾਂ ਤੱਕ ਮੀਂਹ ਤੇ ਗੜੇਮਾਰੀ ਦਾ ਅਲਰਟ

✍️ Reporter: Shamsher Singh 🗓 15 Oct 2026, 08:24 AM 👁 37
Watch on: ▶️ YouTube
Share: 💬 WhatsApp 📘 Facebook 𝕏 Post

ਕਿਸਾਨਾਂ ਲਈ ਮਾੜੀ ਖ਼ਬਰ! ਪੰਜਾਬ 'ਚ ਅੱਜ ਤੋਂ ਦੋ ਦਿਨਾਂ ਤੱਕ ਮੀਂਹ ਤੇ ਗੜੇਮਾਰੀ ਦਾ ਅਲਰਟ

ਕਿਸਾਨਾਂ ਲਈ ਮਾੜੀ ਖ਼ਬਰ! ਪੰਜਾਬ 'ਚ ਅੱਜ ਤੋਂ ਦੋ ਦਿਨਾਂ ਤੱਕ ਮੀਂਹ ਤੇ ਗੜੇਮਾਰੀ ਦਾ ਅਲਰਟ। ਸ਼ਮਸ਼ੇਰ ਸਿੰਘ ਮਰਾੜ, ਲੁਧਿਆਣਾ : ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਵਿਚ ਮੌਸਮ ਬਦਲੇਗਾ ਅਤੇ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 15 ਅਕਤੂਬਰ ਤੋਂ ਦੋ ਦਿਨਾਂ ਤੱਕ ਪੰਜਾਬ ਵਿਚ ਕਈ ਥਾਵਾਂ 'ਤੇ ਹਨੇਰੀ, ਮੀਂਹ ਦੇ ਨਾਲ ਗੜੇਮਾਰੀ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।17 ਅਕਤੂਬਰ ਤੋਂ ਮੌਸਮ ਖੁਸ਼ਕ ਰਹੇਗਾ। ਬੁੱਧਵਾਰ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
📲Get App