🔥 TRENDING महाराजपुरा पुलिस ने 2 हजार के इनामी आर... सलेमपुर में मां दुर्गा की प्रतिमा का ग... राप्ती नदी तिघरा घाट सिद्धार्थ नगर में... भाजपा जन कल्याण मंच के प्रदेश अध्यक्ष... मुरबाड तालुक्यात लागोपाठ पडलेल्या मुसळ... ग्वालियर जिले में पराली जलाने पर सख्त...
14 Oct 2026•
ગુજરાતી मराठी ਪੰਜਾਬੀ বাংলা
Education

ਪੰਜਾਬ ਬੰਦ' ਨੂੰ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਐਲਾਨ-

✍️ Reporter: Shamsher Singh 🗓 14 Oct 2026, 08:34 PM 👁 15
Share: 💬 WhatsApp 📘 Facebook 𝕏 Post

ਪੰਜਾਬ ਬੰਦ' ਨੂੰ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਐਲਾਨ-

ਪੰਜਾਬ ਬੰਦ' ਨੂੰ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਐਲਾਨ- 'ਮੁਕੰਮਲ ਬੰਦ ਰਹੇਗੀ ਪੰਜਾਬੀ ਯੂਨੀਵਰਸਿਟੀ'
‎Wednesday, Oct 14, 2026 ।
‎nee24 news): ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀਆਂ ਵਿਦਿਆਰਥੀ, ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ 15 ਅਕਤੂਬਰ ਦੇ ''ਪੰਜਾਬ ਬੰਦ'' ਦੇ ਸੱਦੇ ਦਾ ਪੂਰਨ ਸਮਰਥਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਮੁਕੰਮਲ ਤੌਰ ''ਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।
‎ਕੱਲ੍ਹ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ, ਸਮੂਹ ਵਿਦਿਆਰਥੀਆਂ ਨੂੰ ਇਸ ਬੰਦ ਦੀ ਕਾਲ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਦਿਲਪ੍ਰੀਤ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਆਦਰਸ਼ ਸਿੰਘ ਨੇ ਪਾਸ਼ ਦੀ ਬਾਡਰ ਕਵਿਤਾ ਪੜ੍ਹੀ। ਇਸ ਦੌਰਾਨ ਸੰਜੂ ਕੁਮਾਰ, ਗੁਰਵਿੰਦਰ ਸਿੰਘ, ਤੇਜਸਵਿਨੀ, ਅਵਨੀਤ ਆਦਿ ਆਗੂ ਮੌਜੂਦ ਸਨ।
📲Get App