🔥 ट्रेंडिंग હિંમતનગરમાં 275 કિલો પ્રતિબંધિત પ્લાસ્... મુખ્યમંત્રીશ્રી સાથે વિશ્વની અગ્રણી એસ... मिथिला में भारद्वितीया का विशेष महत्व:... नॉर्वे के राजदूत ने शिलॉंग का दौरा किय... मेघालय के कैबिनेट ने 2026 स्कूल कॉम्प्... 🔴 Breaking news, : नेमावर में विश्वकर...
13 अक्टू. 2026•
ગુજરાતી मराठी ਪੰਜਾਬੀ বাংলা
स्थानीय

ਸਿੱਟ ਟੀਮ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਵਿੱਚ ਪਹੁੰਚ ਕੀਤੀ

✍️ रिपोर्टर: Sandeep Kumar Joshi 🗓 13 अक्टू. 2026, 08:42 PM 👁 20
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸਿੱਟ ਚੇਅਰਮੈਨ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਪੀੜਤ ਬੀਬੀ ਦੇ ਬਿਆਨ ਦਰਜ ਕਰਕੇ ਘਟਨਾ ਸਥਾਨਾਂ ਦਾ ਦੌਰਾ ਕੀਤਾ।

ਸਿੱਟ ਟੀਮ, ਜਿਸ ਦੀ ਅਗਵਾਈ ਸਿੱਟ ਚੇਅਰਮੈਨ ਗੁਰਬੰਸ ਸਿੰਘ ਬੈਂਸ ਅਤੇ ਐਸਐਸਪੀ ਫਰੀਦਕੋਟ ਕਰ ਰਹੇ ਹਨ, ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਵਿੱਚ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਟੀਮ ਨੇ ਪਹਿਲਾਂ ਮਿਲੇ ਜਾਂਚ ਰਿਕਾਰਡ ਦੀ ਘੋਖ ਕੀਤੀ ਅਤੇ ਮਾਮਲੇ ਦੇ ਤੱਥਾਂ ਅਤੇ ਸਬੂਤਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਪਹਿਲੇ ਦੌਰੇ ਦੌਰਾਨ ਟੀਮ ਨੇ ਪੀੜਤ ਬੀਬੀ ਦੇ ਬਿਆਨ ਦਰਜ ਕੀਤੇ ਅਤੇ ਉਨ੍ਹਾਂ ਤੋਂ ਘਟਨਾਕ੍ਰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਟੀਮ ਨੇ ਉਹਨਾਂ ਸਾਰੀਆਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਪੀੜਤ ਬੀਬੀ ਨੂੰ ਕਥਿਤ ਤੌਰ ’ਤੇ ਠਹਿਰਾਇਆ ਜਾਂ ਰੋਕਿਆ ਗਿਆ ਸੀ।

ਸਿੱਟ ਚੇਅਰਮੈਨ ਅਤੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਨਾਲ ਸੰਬੰਧਤ ਰਿਕਾਰਡ ਸਿੱਟ ਨੂੰ ਸੌਂਪਿਆ ਗਿਆ ਸੀ। ਟੀਮ ਨੇ ਇਹ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਪੀੜਤ ਬੀਬੀ ਦੇ ਬਿਆਨ ਦਰਜ ਕੀਤੇ ਅਤੇ ਹੋਰ ਸਬੰਧਤ ਰਿਕਾਰਡ ਦੀ ਲੋੜ ਬਾਰੇ ਵੀ ਗੱਲ ਕੀਤੀ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨਾਲ ਤਾਲਮੇਲ ਕਰਕੇ ਲੋੜੀਂਦਾ ਰਿਕਾਰਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਟੀਮ ਨੇ ਜ਼ੋਰ ਦਿੱਤਾ ਕਿ ਜਾਂਚ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਹਾਲੇ ਮੁੱਢਲੇ ਪੜਾਅ ’ਤੇ ਹੈ ਅਤੇ ਜਿਵੇਂ-ਜਿਵੇਂ ਤੱਥ ਅਤੇ ਸਬੂਤ ਸਾਹਮਣੇ ਆਉਣਗੇ, ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

ਇਸ ਸਿੱਟ ਟੀਮ ਵਿੱਚ ਐਸਐਸਪੀ ਫਰੀਦਕੋਟ ਸ. ਗੁਰਬੰਸ ਸਿੰਘ ਬੈਂਸ, ਐਸਐਸਪੀ ਵਿਜੀਲੈਂਸ ਮੋਹਾਲੀ ਸ. ਸਿਮਰਨਜੀਤ ਸਿੰਘ ਲੰਗ, ਡੀਐਸਪੀ ਮੁੱਲਾਂਪੁਰ ਦਾਖਾ ਸ. ਕਰਨ ਸੰਧੂ, ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਸ. ਜਸ਼ਨਦੀਪ ਸਿੰਘ ਮਾਨ, ਐਸ.ਐਚ.ਓ ਸ੍ਰੀ ਅਨੰਦਪੁਰ ਸਾਹਿਬ ਸ. ਜਤਿਨ ਕਪੂਰ ਅਤੇ ਐਸ.ਐਚ.ਓ ਕੀਰਤਪੁਰ ਸਾਹਿਬ ਸ. ਰਾਹੁਲ ਸ਼ਰਮਾ ਵੀ ਹਾਜ਼ਰ ਸਨ।
📲Get App