Crime
ਨਿਊਜ਼ੀਲੈਂਡ ਤੋਂ ਆਏ ਨੌਜਵਾਨ ਨੇ ਸੌਤੇਲੇ ਪਿਤਾ ਦਾ ਕੀਤਾ ਕਤਲ, ਮਾਂ ਦੇ ਦੂਜੇ ਵਿਆਹ ਤੋਂ ਸੀ ਨਾਰਾਜ਼
Watch on:
▶️ YouTube
ਨਿਊਜ਼ੀਲੈਂਡ ਤੋਂ ਆਏ ਨੌਜਵਾਨ ਨੇ ਸੌਤੇਲੇ ਪਿਤਾ ਦਾ ਕੀਤਾ ਕਤਲ, ਮਾਂ ਦੇ ਦੂਜੇ ਵਿਆਹ ਤੋਂ ਸੀ ਨਾਰਾਜ਼
Tuesday, Oct 13, 2026 । need24news
ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ 30 ਸਾਲਾ ਇਕ ਵਪਾਰੀ ਦਾ ਉਸ ਦੇ ਕਾਰ ਸਰਵਿਸ ਸੈਂਟਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਰਦਾਤ ਉਸ ਦੇ 22 ਸਾਲਾ ਸੌਤੇਲੇ ਪੁੱਤ ਨੇ ਕੀਤੀ, ਜੋ ਕਤਲ ਤੋਂ 5 ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਆਇਆ ਸੀ। ਉਸ ਨੇ ਕਿਹਾ ਕਿ ਕਤਲ ਦਾ ਕਾਰਨ ਉਸ ਦੀ 49 ਸਾਲਾ ਮਾਂ ਦਾ ਆਪਣੇ ਤੋਂ ਉਮਰ 'ਚ ਕਾਫ਼ੀ ਛੋਟੇ ਵਿਅਕਤੀ ਨਾਲ ਦੂਜਾ ਵਿਆਹ ਨੂੰ ਲੈ ਕੇ ਨਾਰਾਜ਼ਗੀ ਸੀ। ਪੁਲਸ ਦੇ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਵਦੀਪ ਕਤਲ ਤੋਂ ਲਗਭਗ 5 ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਵਾਪਸ ਆਇਆ ਸੀ ਅਤੇ ਉਸ ਨੇ ਰਾਜਨਦੀਪ ਸਿੰਘ ਨਾਲ ਨਵਜੋਤ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਆਪਣੀ ਮਾਂ ਕਮਲ ਕੌਰ ਦੇ ਨਵਜੋਤ ਨਾਲ ਵਿਆਹ ਕਰਨ ਦਾ ਵਿਰੋਧ ਕਰ ਰਿਹਾ ਸੀ ਕਿਉਂਕਿ ਨਵਜੋਤ ਉਸ ਦੀ ਮਾਂ ਤੋਂ ਕਾਫ਼ੀ ਛੋਟਾ ਸੀ। ਕਮਲ ਕੌਰ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਨਵਜੋਤ ਨਾਲ ਵਿਆਹ ਕੀਤਾ ਸੀ। ਪੁਲਸ ਦੇ ਅਨੁਸਾਰ, ਉਸ ਦੇ 2 ਪੁੱਤਰ - ਅਵਦੀਪ ਅਤੇ ਜੋਗਨਪ੍ਰੀਤ ਸਿੰਘ- ਜੋ ਨਿਊਜ਼ੀਲੈਂਡ 'ਚ ਰਹਿੰਦੇ ਹਨ, ਇਸ ਵਿਆਹ ਤੋਂ ਨਾਖੁਸ਼ ਸਨ। ਨਵਜੋਤ ਦੇ ਪਿਤਾ ਨਿਸ਼ਾਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੂੰਹ ਦੇ ਪੁੱਤਰਾਂ ਨੇ ਵਿਆਹ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੀ ਨੂੰਹ ਲਈ ਸੁਰੱਖਿਆ ਦੀ ਮੰਗ ਕੀਤੀ ਹੈ।