🔥 TRENDING Massive Protest Demanding Re-inclusion... સાંતલપુર 66 કેવી સબસ્ટેશનમાં કર્મચારીઓ... जंतर-मंतर पर विरोध प्रदर्शन: अपनी मांग... पुन्हाना CIA ने 2022 के पुराने मामले म... पोषण ट्रैकर में बिहार में दूसरा स्थान:... হলদিয়া মঞ্জুশ্রী মোড় । দূর্গা পূজা...
12 Oct 2026•
ગુજરાતી मराठी ਪੰਜਾਬੀ বাংলা
ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ''ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ
Politics

ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ''ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ

✍️ Reporter: Shamsher Singh 🗓 12 Oct 2026, 05:30 PM 👁 17
Share: 💬 WhatsApp 📘 Facebook 𝕏 Post

ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ''ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ

ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ''ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ
‎Monday, Oct 12, 2026 ।
‎ਚੰਡੀਗੜ੍ਹ (need24): ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਵੱਲੋਂ ਅਹੁਦਾ ਸੰਭਾਲਣ ਮੌਕੇ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਨ ਦਾ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ’ਤੇ ਸਵਾਲ ਉਠਾਉਂਦਿਆਂ ਹੈਰਾਨੀ ਪ੍ਰਗਟਾਈ ਹੈ ਕਿ ਪਰਗਟ ਸਿੰਘ ਨੇ ਰਾਜੀਵ ਗਾਂਧੀ ਦੇ ਬੁੱਤ ’ਤੇ ਤਾਂ ਹਾਰ ਪਾਇਆ, ਪਰ ਉੱਥੇ ਮੌਜੂਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਬੁੱਤਾਂ ’ਤੇ ਹਾਰ ਕਿਉਂ ਨਹੀਂ ਪਾਇਆ।ਬਿੱਟੂ ਨੇ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਪਰਗਟ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅਜਿਹਾ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਵਾਲ ਸਿਰਫ਼ ਬੁੱਤਾਂ ’ਤੇ ਹਾਰ ਪਾਉਣ ਜਾਂ ਨਾ ਪਾਉਣ ਦਾ ਨਹੀਂ, ਸਗੋਂ ਇਸ ਦੇ ਪਿੱਛੇ ਦੀ ਸੋਚ ਅਤੇ ਰਾਜਨੀਤਿਕ ਸੰਦੇਸ਼ ਨੂੰ ਸਮਝਣ ਦਾ ਵੀ ਹੈ। ਉਨ੍ਹਾਂ ਪਰਗਟ ਸਿੰਘ ਨੂੰ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੇਣ ਦੀ ਅਪੀਲ ਕੀਤੀ।
📲Get App