🔥 TRENDING World Bank Finds India's Richest 10% E... Critics Call 'Viksit Bharat 2047' Self... Frontline Magazine Exposes Subhuman Tr... India Urges Not to Politicise Trump’s... Kannada Sci‑Fi Sequel 'Lambodhara 2.0'... Manipur Hill Districts Remain Tense Af...
12 Oct 2026•
ગુજરાતી मराठी ਪੰਜਾਬੀ বাংলা
Crime

ਫਰੀਦਕੋਟ ਤੋਂ ਵੱਡੀ ਖ਼ਬਰ : ਚੋਰੀ ਦਾ ਵਾਹਨ ਬਰਾਮਦ ਕਰਨ ਗਈ ਪੁਲਸ ’ਤੇ ਚਲਾ ''ਤੀਆਂ ਗੋਲੀਆਂ,

✍️ Reporter: Shamsher Singh 🗓 12 Oct 2026, 09:06 AM 👁 19
Watch on: ▶️ YouTube
Share: 💬 WhatsApp 📘 Facebook 𝕏 Post

ਫਰੀਦਕੋਟ ਤੋਂ ਵੱਡੀ ਖ਼ਬਰ : ਚੋਰੀ ਦਾ ਵਾਹਨ ਬਰਾਮਦ ਕਰਨ ਗਈ ਪੁਲਸ ’ਤੇ ਚਲਾ ''ਤੀਆਂ ਗੋਲੀਆਂ,

Monday, Oct 12, 2026 ਜਾਣਕਾਰੀ ਅਨੁਸਾਰ ਬਠਿੰਡਾ ਤੋਂ ਪਿਕਅੱਪ ਚੋਰੀ ਹੋਣ ਤੋਂ ਬਾਅਦ ਪੁਲਸ ਨੇ ਭਾਲ ਸ਼ੁਰੂ ਕੀਤੀ ਸੀ। ਗੱਡੀ ’ਚ ਜੀ. ਪੀ. ਐੱਸ. ਸਿਸਟਮ ਲੱਗਿਆ ਹੋਣ ਕਰ ਕੇ ਮਿਲੀ ਲੋਕੇਸ਼ਨ ਦੇ ਆਧਾਰ ’ਤੇ ਪੁਲਸ ਗੱਡੀ ਦਾ ਪਿੱਛਾ ਕਰਦਿਆਂ ਫਰੀਦਕੋਟ ਪਹੁੰਚ ਗਈ। ਮੁੱਢਲੀ ਜਾਂਚ ਮੁਤਾਬਕ ਚੋਰੀ ਦੀ ਪਿਕਅੱਪ ਨੂੰ ਇਕ ਕਾਰ ਨਾਲ ਟੋਅ ਕਰ ਕੇ ਲਿਆਂਦਾ ਜਾ ਰਿਹਾ ਸੀ। ਪੁਲਸ ਪਾਰਟੀ ਨੇ ਤਲਵੰਡੀ ਰੋਡ ’ਤੇ ਪਹੁੰਚ ਕੇ ਪਿਕਅੱਪ ਬਰਾਮਦ ਕਰ ਲਈ। ਜਦੋਂ ਪੁਲਸ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਆਪਣੇ ਹੀ ਪੈਰ ’ਚ ਲੱਗ ਗਈ ਜ਼ਖ਼ਮੀ ਦੀ ਪਛਾਣ ਰਮਨ ਕੁਮਾਰ ਵਾਸੀ ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਏ. ਐੱਸ. ਆਈ. ਸੁਖਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਜ਼ਖ਼ਮੀ ਮੁਲਜ਼ਮ ਖ਼ਿਲਾਫ ਕੇਸ ਦਰਜ ਕੀਤਾ ਜਾ ਰਹਾ ਹੈ। ਘਟਨਾ ’ਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੋਣ ਕਾਰਨ ਪੁਲਸ ਵੱਲੋਂ ਬਾਕੀ ਸ਼ੱਕੀਆਂ ਦੀ ਪਛਾਣ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
📲Get App