🔥 TRENDING વિકાસના દાવા મોટા, પણ આંગણવાડી પાસે ગં... Breakingnews: मुख्यमंत्री डॉ. मोहन य... પોરબંદર જિલ્લાને દુષ્કાળગ્રસ્ત જાહેર ક... मराठी चित्रपटसृष्टीवर शोककळा! ज्येष्ठ... जंतर-मंतर अब प्रदर्शन स्थल नहीं: दिल्ल... राजस्थान: संघ प्रचारक को थाने में पिटा...
12 Oct 2026•
ગુજરાતી मराठी ਪੰਜਾਬੀ বাংলা
Health

ਕਿਡਨੀ ਦੇ ਮਰੀਜ਼ਾਂ ਲਈ ਵੱਡੀ ਉਮੀਦ

✍️ Reporter: Shamsher Singh 🗓 12 Oct 2026, 01:04 PM 👁 13
Watch on: ▶️ YouTube
Share: 💬 WhatsApp 📘 Facebook 𝕏 Post

ਕਿਡਨੀ ਦੇ ਮਰੀਜ਼ਾਂ ਲਈ ਵੱਡੀ ਉਮੀਦ

ਕਿਡਨੀ ਦੇ ਮਰੀਜ਼ਾਂ ਲਈ ਵੱਡੀ ਉਮੀਦ! PGI ਨੇ ਕਿਡਨੀ ਟਰਾਂਸਪਲਾਂਟ ਖੋਜ ''ਚ ਗੱਡੇ ਝੰਡੇ
‎Monday, Oct 12, 2026।
‎ਚੰਡੀਗੜ੍ਹ (need24news) : ਅੰਗ ਟਰਾਂਸਪਲਾਂਟ ਦੇ ਖੇਤਰ ’ਚ ਖੋਜ ਅਤੇ ਇਲਾਜ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਨੇ ਕੌਮੀ ਪੱਧਰ ’ਤੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੈ। ਹੈਦਰਾਬਾਦ ’ਚ ਹੋਈ ਇੰਡੀਅਨ ਸੁਸਾਇਟੀ ਆਫ਼ ਆਰਗਨ ਟਰਾਂਸਪਲਾਂਟੇਸ਼ਨ (ਆਈ. ਐੱਸ. ਓ. ਟੀ.) ਦੀ 36ਵੀਂ ਸਲਾਨਾ ਕਾਨਫਰੰਸ ਦੌਰਾਨ ਸੰਸਥਾ ਦੇ ਡਾਕਟਰਾਂ ਨੂੰ ਵੱਖ-ਵੱਖ ਖੋਜ ਕਾਰਜਾਂ ਲਈ ਪੁਰਸਕਾਰ ਮਿਲੇ, ਜਦਕਿ ਪੀ. ਜੀ. ਆਈ. ਨੂੰ ‘ਸਟਾਰ ਸਵੈਪ ਟਰਾਂਸਪਲਾਂਟ ਸੈਂਟਰ ਐਵਾਰਡ-2026’ ਨਾਲ ਵੀ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਰਕਸ਼ਾ ਨਿਖਿਲ ਖਡਸੇ ਨੇ ਐਵਾਰਡ ਪ੍ਰਦਾਨ ਕੀਤੇ। ਪੀ. ਜੀ. ਆਈ. ਦੇ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦੇਵਪ੍ਰਕਾਸ਼ ਚੌਧਰੀ ਨੂੰ ਭਾਰਤ ’ਚ ਨੌਰਮੋਥਰਮਿਕ ਮਸ਼ੀਨ ਪਰਫਿਊਜ਼ਨ ਦੇ ਖੇਤਰ ’ਚ ਮੋਹਰੀ ਕੰਮ ਲਈ ‘ਟੈਂਕਰ ਯੰਗ ਇਨਵੈਸਟੀਗੇਟਰ ਐਵਾਰਡ-2026’ ਦਿੱਤਾ ਗਿਆ। ਇਸ ਤਕਨੀਕ ਰਾਹੀਂ ਉਨ੍ਹਾਂ ਨੇ ਦਾਨ ’ਚ ਮਿਲੇ ਉਨ੍ਹਾਂ ਗੁਰਦਿਆਂ ਦੀ ਵਰਤੋਂ ਸੰਭਵ ਬਣਾਉਣ ਲਈ ਕੰਮ ਕੀਤਾ, ਜਿਨ੍ਹਾਂ ਨੂੰ ਹੋਰਨਾਂ ਹਾਲਾਤ ’ਚ ਰੱਦ ਕਰ ਦਿੱਤਾ ਜਾਂਦਾ। ਡਾ. ਚੌਧਰੀ ਨੇ ਇਹ ਐਵਾਰਡ ਆਪਣੇ ਗੁਰੂ ਡਾ. ਆਸ਼ੀਸ਼ ਸ਼ਰਮਾ ਨੂੰ ਸਮਰਪਿਤ ਕੀਤਾ। ਸ਼ਮਸ਼ੇਰ ਸਿੰਘ ਮਰਾੜ
📲Get App