🔥 TRENDING મહિન્દ્રા સ્કોર્પીયો ગાડીમાંથી ₹૪૧.૮૧... उन्नाव: जंगली जानवर से टकराई बाइक, खंत... શિહોરીમાં અનાજ ગોડાઉન પાસે નંદી મહારાજ... ਜੰਤਰ ਮੰਤਰ 'ਤੇ ਧਰਨਿਆਂ 'ਤੇ ਲੱਗੀ ਰੋਕ: ਦਿੱ... શામળાજી પોલીસ સ્ટેશનના ૬ વર્ષથી ફરાર N... बरौलिया पुल से युवक ने छलांग लगाई, SDR...
12 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਭਰ ਵਿਚ ਪਾਰਕ ਹਸਪਤਾਲਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਵੱਡੀ ਰੇਡ

✍️ Reporter: Shamsher Singh 🗓 12 Oct 2026, 12:40 PM 👁 15
Watch on: ▶️ YouTube
Share: 💬 WhatsApp 📘 Facebook 𝕏 Post

ਪੰਜਾਬ ਭਰ ਵਿਚ ਪਾਰਕ ਹਸਪਤਾਲਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਵੱਡੀ ਰੇਡ

ਪਟਿਆਲਾ (need24ਨਿਊਜ਼) : ਪੰਜਾਬ ਭਰ ਵਿਚ ਪਾਰਕ ਹਸਪਤਾਲਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਵੱਡੀ ਰੇਡ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਤਹਿਤ ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ਵਿਚ ਸਥਿਤ ਪਾਰਕ ਹਸਪਤਾਲ ਵਿਖੇ ਵੀ ਈ. ਡੀ. ਦੀ ਟੀਮ ਪਹੁੰਚੀ ਹੈ। ਸੂਤਰਾਂ ਮੁਤਾਬਕ ਦਿੱਲੀ ਤੋਂ ਆਈਆਂ ਈ. ਡੀ. ਦੀਆਂ ਟੀਮਾਂ ਵੱਲੋਂ ਪੰਜਾਬ ਵਿਚ ਪਾਰਕ ਹਸਪਤਾਲਾਂ ਨਾਲ ਸਬੰਧਤ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਟਿਆਲਾ ਵਿਚ ਵੀ ਹਸਪਤਾਲ ਅੰਦਰ ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
‎
‎ਸੂਤਰਾਂ ਮੁਤਾਬਕ ਇਹ ਕਾਰਵਾਈ ਕਥਿਤ ਵਿੱਤੀ ਘਪਲੇ ਦੀ ਜਾਂਚ ਦੇ ਸਬੰਧ ਵਿਚ ਕੀਤੀ ਜਾ ਰਹੀ ਹੈ। ਹਾਲਾਂਕਿ ਈ. ਡੀ. ਵੱਲੋਂ ਇਸ ਕਾਰਵਾਈ ਦੇ ਕਾਰਨਾਂ, ਕਥਿਤ ਘਪਲੇ ਦੀ ਰਕਮ ਅਤੇ ਜਾਂਚ ਦੇ ਹੋਰ ਵੇਰਵਿਆਂ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।
📲Get App