🔥 TRENDING Uttarakhand Govt Unveils 5‑Point Plan... Chief Justice Ashutosh Ranka and Judge... Former CJP Official Saurav Das Claims... Five Media Executives Including MD and... Chhattisgarh Cabinet Extends Congratul... Chhattisgarh Cabinet Hails PM Modi on...
11 Oct 2026•
ગુજરાતી मराठी ਪੰਜਾਬੀ বাংলা
National

ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ

✍️ Reporter: Shamsher Singh 🗓 11 Oct 2026, 04:52 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ

ਭਾਵੇਂ ਸਚਿਨ ਪਾਇਲਟ ਮੇਰੀ ਟਿਕਟ ਕੱਟ ਦੇਣ ਪਰ...'', ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ
‎Sunday, Oct 11, 2026 ਚੰਡੀਗੜ੍ਹ (ਸ਼ਮਸ਼ੇਰ ਸਿੰਘ ਮਰਾਹੜ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਸਚਿਨ ਪਾਇਲਟ ਅਗਲੀ ਵਾਰ ਉਨ੍ਹਾਂ ਦੀ ਟਿਕਟ ਵੀ ਕੱਟ ਦੇਣ ਪਰ ਉਹ ਰਾਹੁਲ ਗਾਂਧੀ ਦੇ ਸਿਪਾਹੀ ਬਣ ਕੇ ਰਹਿਣਗੇ ਅਤੇ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ’ਤੇ ਹਨ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਆਪਣੀ ਸਿਆਸੀ ਜ਼ਿੰਦਗੀ 'ਚ ਸਿਰਫ਼ ਇੱਕ ਹੀ ਆਗੂ ਨੂੰ ਆਪਣਾ ਲੀਡਰ ਮੰਨਦੇ ਹਨ ਅਤੇ ਉਹ ਰਾਹੁਲ ਗਾਂਧੀ ਹਨ। ਇਸ ਲਈ ਉਹ ਕਿਸੇ ਅਹੁਦੇ ਜਾਂ ਟਿਕਟ ਦੀ ਖ਼ਾਤਰ ਆਪਣੀ ਵਫ਼ਾਦਾਰੀ ਬਦਲਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਭਵਿੱਖ 'ਚ ਸਚਿਨ ਪਾਇਲਟ ਉਨ੍ਹਾਂ ਦੀ ਟਿਕਟ ਕੱਟ ਦੇਣ ਪਰ ਇਸ ਨਾਲ ਕਾਂਗਰਸ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ’ਤੇ ਕੋਈ ਅਸਰ ਨਹੀਂ ਪਵੇਗਾ।
📲Get App