Local
ਅੰਮ੍ਰਿਤਸਰ ਵਿਖੇ ਅੰਤਰ-ਰਾਸ਼ਟਰੀ ਕਵੀ ਦਰਬਾਰ, ਪੁਸਤਕ ਲੋਕ-ਅਰਪਣ ਅਤੇ ਸਨਮਾਨ ਸਮਾਰੋਹ ਦਾ ਆਯੋਜਨ
Watch on:
▶️ YouTube
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤ ਇਕਾਈ ਵੱਲੋਂ ਔਰਾ ਵਰਲਡਵਾਈਡ ਐਂਟਰਪ੍ਰਾਈਜ਼ਜ਼ ਦੇ ਸਹਿਯੋਗ ਨਾਲ ਅਮੀਰਾ ਫ਼ਾਰਮ, ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅੰਤਰ-ਰਾਸ਼ਟਰੀ ਕਵੀ ਦਰਬਾਰ, ਪੁਸਤਕ ਲੋਕ-ਅਰਪਣ ਅਤੇ ਸਨਮਾਨ ਸਮਾਰੋਹ ਸ਼ਾਮਲ ਸਨ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤ ਇਕਾਈ ਦੇ ਪ੍ਰਧਾਨ ਸਤਬੀਰ ਸਿੰਘ 'ਸਿਫ਼ਰ' ਵੱਲੋਂ ਔਰਾ ਵਰਲਡਵਾਈਡ ਐਂਟਰਪ੍ਰਾਈਜ਼ਜ਼ ਦੇ ਪ੍ਰਧਾਨ ਡਾ. ਨਿਧੀ ਪਾਠਕ ਦੇ ਸਹਿਯੋਗ ਨਾਲ ਅਮੀਰਾ ਫ਼ਾਰਮ, ਏਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਇੱਕ ਅੰਤਰ-ਰਾਸ਼ਟਰੀ ਕਵੀ ਦਰਬਾਰ, ਪੁਸਤਕ ਲੋਕ-ਅਰਪਣ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ, ਕਵਿਤਾ ਅਤੇ ਸੱਭਿਆਚਾਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਮੁੱਖ ਮਹਿਮਾਨ ਅੰਤਰ-ਰਾਸ਼ਟਰੀ ਸ਼ਾਇਰਾ ਕੁਲਵੰਤ ਕੌਰ ਚੰਨ (ਫ਼ਰਾਂਸ) ਸਨ, ਜਦਕਿ ਸ੍ਰ. ਸਤਬੀਰ ਸਿੰਘ, ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ–ਭਾਰਤ ਇਕਾਈ ਅਤੇ ਸਰਦਾਰਨੀ ਜਾਗੀਰ ਕੌਰ ਮੀਰਾਂ ਕੋਟ ਨੇ ਮਹਿਮਾਨ-ਏ-ਖ਼ਾਸ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ, ਜ਼ਿਲ੍ਹਾ ਭਾਸ਼ਾ ਅਫ਼ਸਰ (ਸਾ.), ਗੁਰਦਾਸਪੁਰ ਤੇ ਅੰਮ੍ਰਿਤਸਰ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਡਾ. ਸੋਹਿੰਦਰਬੀਰ ਸਿੰਘ, ਘੁੱਲੇ ਸ਼ਾਹ, ਚਾਚਾ ਬਿਸ਼ਨਾ, ਡਾ. ਨਿਧੀ ਪਾਠਕ, ਡਾਕਟਰ ਪ੍ਰਭਜੋਤ ਕੌਰ, ਰਣਜੀਤ ਸਿੰਘ ਚੰਨ (ਫ਼ਰਾਂਸ) ਸਮੇਤ ਹੋਰ ਪਤਵੰਤੇ ਵੀ ਸ਼ਾਮਲ ਸਨ।
ਸਮਾਗਮ ਦੌਰਾਨ ਤਿੰਨ ਪੁਸਤਕਾਂ, ਜਿਨ੍ਹਾਂ ਵਿੱਚ ‘ਲਫ਼ਜ਼ਾਂ ਦੀ ਮਰਹਮ’ (ਸੰਪਾਦਕਾ: ਗਲੋਰੀ ਬਾਵਾ, ਕਵਿਤਰੀ: ਅਰਵਿੰਦ ਭੁੱਲਰ), ‘ਆਤਿਸ਼-ਏ-ਗੁਲ’ (ਮੈਨੇਜਰ ਅਤਰ ਸਿੰਘ) ਅਤੇ ‘ਥਾਈਲੈਂਡ ਦੀ ਯਾਤਰਾ’ (ਅਸਪਾਲ) ਸ਼ਾਮਲ ਸਨ, ਦਾ ਲੋਕ-ਅਰਪਣ ਕੀਤਾ ਗਿਆ। ਇਸ ਮੌਕੇ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਗਮ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਸਮੂਹ ਕਵੀਆਂ, ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦਾ ਸੰਚਾਲਨ ਡਾ. ਜਸਵਿੰਦਰ ਕੌਰ ਨੇ ਕੀਤਾ।