🔥 TRENDING દિલ્હી જતા પહેલા થરાદ-લાખણીના કોંગ્રેસ... ખાંભાના નવા માલકનેશ અને શેલણા ગામેથી દ... સુરતમાં પેટ લવર્સ માટે ખાસ 'ડોગ ગરબા'ન... Gayle King jokes with Ben Affleck, Ker... Trailer of 'The Exorcist: Martyrs' Unv... JNU Dismisses Congress MP Professor Af...
10 Oct 2026•
ગુજરાતી मराठी ਪੰਜਾਬੀ বাংলা
Crime

ਫਾਜ਼ਿਲਕਾ ''ਚ ਵੱਡੀ ਵਾਰਦਾਤ

✍️ Reporter: Shamsher Singh 🗓 10 Oct 2026, 11:02 AM 👁 20
Watch on: ▶️ YouTube
Share: 💬 WhatsApp 📘 Facebook 𝕏 Post

ਫਾਜ਼ਿਲਕਾ ''ਚ ਵੱਡੀ ਵਾਰਦਾਤ

(ਫਿਰੋਜ਼ਾਬਾਦ () - ਯੂ. ਪੀ. ਦੇ ਫਿਰੋਜ਼ਾਬਾਦ ਦਾ ਰਹਿਣ ਵਾਲਾ ਬੀ. ਐੱਸ. ਐੱਫ. ਦਾ ਇਕ ਜਵਾਨ, ਜੋ ਪੰਜਾਬ ਦੇ ਫਾਜ਼ਿਲਕਾ ’ਚ ਤਾਇਨਾਤ ਸੀ, ਨੇ ਕਥਿਤ ਰੂਪ ’ਚ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ 12 ਸਾਲਾ ਧੀ ਨੇ ਆਪਣੇ ਮਾਪਿਆਂ ਦੀਆਂ ਲਾਸ਼ਾਂ ਵੇਖੀਆਂ। ਉਸ ਨੇ ਇਸ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਦੌਰਾਨ ਕਤਲ ਅਤੇ ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਮਿਲੀ ਜਾਣਕਾਰੀ ਮੁਤਾਬਕ ਮੱਖਣਪੁਰ ਥਾਣਾ ਖੇਤਰ ਦੇ ਸਾਂਤੀ ਪਿੰਡ ਦਾ ਰਹਿਣ ਵਾਲਾ ਦਿਨੇਸ਼ ਕੁਮਾਰ ਬਘੇਲ (38) ਬੀ. ਐੱਸ. ਐਫ. ਦੀ 38ਵੀਂ ਬਟਾਲੀਅਨ ’ਚ ਕਾਂਸਟੇਬਲ ਸੀ। ਉਹ ਆਪਣੀ ਪਤਨੀ ਪਿੰਕੀ (36), ਧੀ ਅਨੁਸ਼ਕਾ (12) ਤੇ ਪੁੱਤਰ ਜੈ ਦਿਤਿਆ (7) ਨਾਲ ਪੰਜਾਬ ਦੇ ਫਾਜ਼ਿਲਕਾ ’ਚ ਬੀ. ਐੱਸ. ਐੱਫ. ਦੇ ਕੈਂਪ ’ਚ ਸਰਕਾਰੀ ਰਿਹਾਇਸ਼ ’ਚ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਰਾਤ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਦਿਨੇਸ਼ ਨੇ ਕਥਿਤ ਰੂਪ ’ਚ ਆਪਣੀ ਪਤਨੀ ਦਾ ਗਲਾ ਵੱਢ ਦਿੱਤਾ ਤੇ ਫਿਰ ਖੁਦਕੁਸ਼ੀ ਕਰ ਲਈ। ਧੀ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ ਤੇ ਰੌਲਾ ਪਾਇਆ ਗੁਆਂਢੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਬੀ. ਐੱਸ. ਐੱਫ. ਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਘਟਨਾ ਦਾ ਪਤਾ ਲੱਗਦਿਆਂ ਹੀ ਫਿਰੋਜ਼ਾਬਾਦ ਰਹਿੰਦੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਚ ਸੋਗ ਛਾ ਗਿਆ। ਸਾਰੇ ਫਾਜ਼ਿਲਕਾ ਚਲੇ ਗਏ। ਦਿਨੇਸ਼ 5 ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਉਸ ਦੀ ਪਤਨੀ ਪਿੰਕੀ ਸਾਂਤੀ ਪਿੰਡ ਦੇ ਇਕ ਨਿੱਜੀ ਸਕੂਲ ’ਚ ਅਧਿਆਪਕਾ ਸੀ। ਦਿਨੇਸ਼ ਲੱਗਭਗ 6 ਮਹੀਨੇ ਪਹਿਲਾਂ ਆਪਣੀ ਪਤਨੀ ਤੇ 2 ਬੱਚਿਆਂ ਨੂੰ ਆਪਣੇ ਨਾਲ ਫਾਜ਼ਿਲਕਾ ਲੈ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
📲Get App