🔥 ट्रेंडिंग पंजाब में पराली जलाने के 79 मामले सामन... बिहार में बाढ़ के दौरान पिकअप ने बाइक... बिहार: सारण में बाढ़ का जायजा लेने पहु... भाजपा ने प्रधानमंत्री मोदी के 25 वर्ष... *भारतीय होलकर महासभा की अहम बैठक फुलवरिया में पिकअप और कार की आमने-सामन...
04 अक्टू. 2026•
ગુજરાતી मराठी ਪੰਜਾਬੀ বাংলা
शिक्षा

ਸੀਨੀਅਰ ਅਕਾਲੀ ਆਗੂ ਡਾ. ਚੀਮਾ ਵੱਲੋਂ ਆਪ ਸਰਕਾਰ ਦੀ ਸਿੱਖਿਆ ਨੀਤੀ 'ਤੇ ਤਿੱਖੇ ਸਵਾਲ

✍️ रिपोर्टर: Sandeep Kumar Joshi 🗓 04 अक्टू. 2026, 05:22 PM 👁 20
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਦੇ ਇੱਕ ਸਰਕਾਰੀ ਸਕੂਲ ਦੀ ਖਸਤਾ ਹਾਲਤ ਦਾ ਦੌਰਾ ਕਰਦਿਆਂ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ 'ਤੇ ਸਵਾਲ ਚੁੱਕੇ ਹਨ।

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ 'ਤੇ ਤੰਜ ਕੱਸਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਵਿਧਾਇਕ ਸਤਬੀਰ ਸਿੰਘ ਮਾਈਸਰਖਾਨਾ ਨੇ ਪੰਜਾਬ ਦੇ ਸਕੂਲਾਂ ਦੀ ਹਾਲਤ ਤੋਂ ਜਾਣੂ ਕਰਵਾ ਹੀ ਦਿੱਤਾ ਹੈ। ਡਾਕਟਰ ਚੀਮਾ ਨੇ ਅੱਜ ਰੂਪਨਗਰ ਸ਼ਹਿਰ ਦੀ ਪਾਵਰ ਕਲੋਨੀ ਵਿਖੇ ਜੀ ਜੀ ਐੱਸ ਟੀ ਪੀ ਮਾਡਲ ਹਾਈ ਸਕੂਲ ਦੀ ਇਮਾਰਤ ਦਾ ਦੌਰਾ ਕਰਕੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਇੱਕ ਉਦਾਹਰਣ ਹੈ।

ਉਹਨਾਂ ਕਿਹਾ ਕਿ ਇਸ ਸਕੂਲ ਦੀ ਸ਼ਾਨਦਾਰ ਇਮਾਰਤ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਜਦੋਂ ਕਿ ਇਸ ਸਕੂਲ ਦਾ ਨਤੀਜਾ ਹਮੇਸ਼ਾਂ ਹੀ ਸੌ ਫ਼ੀਸਦੀ ਹੁੰਦਾ ਸੀ ਅਤੇ ਇਸ ਸਕੂਲ ਨੇ ਕਈ ਖੇਡਾਂ ਵਿੱਚ ਵੀ ਰਾਸ਼ਟਰੀ ਪੱਧਰ ਦੇ ਖਿਡਾਰੀ ਸੂਬੇ ਨੂੰ ਦਿੱਤੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਇਸ ਸਕੂਲ ਨੂੰ ਮੁੜ ਚਾਲੂ ਕਰਨਾ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਜੇਕਰ ਬਿਜਲੀ ਬੋਰਡ ਇਸ ਸਕੂਲ ਨੂੰ ਨਹੀਂ ਚਲਾਉਣਾ ਚਾਹੁੰਦਾ ਸੀ ਤਾਂ ਸਰਕਾਰ ਵੱਲੋਂ ਇਸ ਨੂੰ ਸਿੱਖਿਆ ਵਿਭਾਗ ਨੂੰ ਸੌਂਪ ਕੇ ਇਸ ਸ਼ਾਨਦਾਰ ਸਕੂਲ ਨੂੰ ਬੰਦ ਕਰਨ ਦਾ ਪਾਪ ਨਹੀਂ ਕਰਨਾ ਚਾਹੀਦਾ ਸੀ।

ਉਹਨਾਂ ਅੱਗੇ ਕਿਹਾ ਕਿ ਰੂਪਨਗਰ ਸ਼ਹਿਰ ਵਿੱਚ ਕੇਵਲ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਸਖ਼ਤ ਜ਼ਰੂਰਤ ਹੈ। ਪੰਜਾਬ ਸਰਕਾਰ ਵੱਲੋਂ ਇਹ ਸਕੂਲ ਬੰਦ ਕਰਕੇ ਕੇਵਲ ਸ਼ਹਿਰ ਹੀ ਨਹੀਂ ਬਲਕਿ ਨੇੜੇ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਨਾਲ ਵੀ ਧੱਕਾ ਕੀਤਾ ਗਿਆ ਹੈ। ਉਹਨਾਂ ਹਲਕਾ ਵਿਧਾਇਕ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਸਬੰਧੀ ਕੋਈ ਕਾਰਵਾਈ ਕਰਨਗੇ। ਇਸ ਮੌਕੇ ਪਾਵਰ ਕਲੋਨੀ ਤੋਂ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
📲Get App