🔥 TRENDING સુરેન્દ્રનગર પેરોલ ફલોસ્કોડ નીટીમેપોસક... એશિયાડમાં પાકિસ્તાન સામે ક્રિકેટમાં જી... નવાગામ - સોમલપર માર્ગનું વિધિવત ખાતમુહ... વિકસિત ભારત @ 2047’, ‘નશા મુક્ત ભારત’... Former Gujarat Minister Chavda Blames... Karnataka Revises SSLC Exam Fee for 20...
03 Oct 2026•
ગુજરાતી मराठी ਪੰਜਾਬੀ বাংলা
Local

ਸੈਣੀ ਮਹਾ ਸਭਾ ਪੰਜਾਬ ਵੱਲੋਂ ਜਲਦ ਬੁਲਾਇਆ ਜਾਵੇਗਾ ਡੈਲੀਗੇਟ ਇਜਲਾਸ

✍️ Reporter: Sandeep Kumar Joshi 🗓 03 Oct 2026, 04:17 PM 👁 16
Watch on: ▶️ YouTube
Share: 💬 WhatsApp 📘 Facebook 𝕏 Post

ਸੈਣੀ ਮਹਾ ਸਭਾ (ਰਜਿ:) ਪੰਜਾਬ ਦੀ ਹੋਈ ਮੀਟਿੰਗ ਵਿੱਚ ਸੰਗਠਨ ਦੀ ਮਜਬੂਤੀ, ਏਕਤਾ ਅਤੇ ਭਲਾਈ ਲਈ ਡੈਲੀਗੇਟ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ।

ਰੂਪਨਗਰ: ਸੈਣੀ ਮਹਾ ਸਭਾ (ਰਜਿ:) ਪੰਜਾਬ ਦੀ ਇੱਕ ਅਹਿਮ ਮੀਟਿੰਗ ਸਭਾ ਦੇ ਦਫਤਰ "ਸਿੰਘ ਭਗਵੰਤ ਪੁਰ" ਰੂਪਨਗਰ ਵਿਖੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਰੋਪੜ ਤੋਂ ਇਲਾਵਾ ਨਵਾਂ ਸ਼ਹਿਰ, ਮੋਹਾਲੀ, ਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਸੰਗਠਨ ਦੇ ਅਹੁਦੇਦਾਰਾਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸੈਣੀ ਮਹਾ ਸਭਾ ਪੰਜਾਬ ਦੇ ਸੰਗਠਨ ਨੂੰ ਹੋਰ ਮਜਬੂਤ ਕਰਨ, ਸੈਣੀ ਸਮਾਜ ਦੀ ਏਕਤਾ ਨੂੰ ਬਲ ਦੇਣ ਅਤੇ ਸਮਾਜ ਦੀ ਭਲਾਈ ਲਈ ਜਲਦੀ ਹੀ ਇੱਕ ਡੈਲੀਗੇਟ ਇਜਲਾਸ ਦਾ ਆਯੋਜਨ ਕੀਤਾ ਜਾਵੇਗਾ। ਇਸ ਇਜਲਾਸ ਵਿੱਚ ਪੰਜਾਬ ਭਰ ਤੋਂ ਡੈਲੀਗੇਟ ਸ਼ਾਮਲ ਹੋਣਗੇ ਅਤੇ ਨਵੀਂ ਗਵਰਨਿੰਗ ਬਾਡੀ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਮੌਕੇ ਨਵੀਂ ਗਵਰਨਿੰਗ ਬਾਡੀ ਲਈ ਫਾਈਨਲ ਕੀਤੇ ਗਏ ਨਾਵਾਂ 'ਤੇ ਵੀ ਸਰਬਸੰਮਤੀ ਨਾਲ ਸਹਿਮਤੀ ਬਣਾਈ ਜਾਵੇਗੀ। ਮੀਟਿੰਗ ਵਿੱਚ ਮਦਨ ਗੋਪਾਲ ਸੈਣੀ (ਅਟਾਰੀ) ਜਨਰਲ ਸਕੱਤਰ ਪੰਜਾਬ, ਦੀਦਾਰ ਸਿੰਘ ਸੈਣੀ ਰੂਪਨਗਰ ਜੱਥੇਬੰਦਕ ਸਕੱਤਰ ਪੰਜਾਬ, ਗੁਰਨਾਮ ਸਿੰਘ ਮਟੋਰ ਸਕੱਤਰ ਪੰਜਾਬ, ਦਲਜੀਤ ਸਿੰਘ ਵਜੀਦ ਪ੍ਰਧਾਨ ਭਾਰਤੀ ਜਵਾਨ ਕਿਸਾਨ ਪਾਰਟੀ ਪੰਜਾਬ, ਦਲੇਲ ਸਿੰਘ ਸੈਣੀ ਬਲਾਚੌਰ ਖਜ਼ਾਨਚੀ ਪੰਜਾਬ, ਹਰਜਿੰਦਰ ਸਿੰਘ ਗੱਜਪੁਰ ਜ਼ਿਲ੍ਹਾ ਪ੍ਰਧਾਨ ਰੋਪੜ, ਹੁਸਨ ਚੰਦ ਸੈਣੀ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ, ਮਨਿੰਦਰ ਸਿੰਘ ਸੈਣੀ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਸੈਣੀ ਪੱਲੀ ਝਿੱਕੀ ਸਕੱਤਰ ਪੰਜਾਬ, ਨਿਰਮਲ ਸਿੰਘ ਸੈਣੀ ਪ੍ਰਧਾਨ ਜ਼ਿਲ੍ਹਾ ਮੋਹਾਲੀ, ਸਰਬਜੀਤ ਕੌਰ ਸੈਣੀ ਪ੍ਰਧਾਨ ਮਹਿਲਾ ਵਿੰਗ ਮੋਹਾਲੀ, ਦਿਆਲ ਸਿੰਘ ਲਾਲੜੂ, ਮਲਕੀਅਤ ਸਿੰਘ ਸੈਣੀ ਮਿਉਨਸੀਪਲ ਕੌਂਸਲਰ ਲਾਲੜੂ, ਅਮਰੀਕ ਸਿੰਘ ਸੈਣੀ ਪ੍ਰਧਾਨ ਜ਼ਿਲ੍ਹਾ ਪਟਿਆਲਾ, ਪ੍ਰਿੰਸੀਪਲ ਹਰੀਸ ਸੈਣੀ, ਤਾਰਾ ਸਿੰਘ ਬੁਰਜ ਤਹਿਸੀਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ, ਗੁਰਮੇਲ ਸਿੰਘ ਸਾਬਕਾ ਸਰਪੰਚ ਕੋਟਲਾ ਟਪਰੀਆ, ਕੁਲਵੰਤ ਸਿੰਘ ਸੈਣੀ ਸਰਾੜੀ, ਅਵਤਾਰ ਸਿੰਘ ਗੱਧੋ, ਜਗਮਨ ਸਿੰਘ ਪੜੀ, ਰਪਿੰਦਰ ਸੈਣੀ ਕੋਟਲਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
📲Get App